ਚੰਡੀਗੜ੍ਹ : ਬਾਦਲਾਂ ਪ੍ਰਤੀ ਨਰਮੀ ਵਰਤਣ ਦਾ ਦੋਸ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਿੱਛਾ ਨਹੀਂ ਛੱਡ ਰਿਹਾ। ਸ਼ੁੱਕਰਵਾਰ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਮੰਤਰੀਆਂ ਅਤੇ ਵਿਧਾਇਕਾਂ ਨੇ ਬੇਅਦਬੀ ਕਾਂਡ ਨੂੰ ਲੈ ਕੇ ਕੈਪਟਨ ਦੀ ਘੇਰਾਬੰਦੀ ਕਰ ਦਿੱਤੀ। ਜ਼ਿਆਦਾਤਰ ਨੇ ਮੰਗ ਕੀਤੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਫੜੋ, ਬਾਦਲਾਂ 'ਤੇ ਕਾਰਵਾਈ ਕਰੋ।
ਵਿਧਾਇਕਾਂ ਦੀ ਮੰਗ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇੰਨੀ ਜਲਦਬਾਜ਼ੀ ਨਾ ਕਰੋ, ਸਬਰ ਰੱਖੋ। ਕਾਨੂੰਨੀ ਰੂਪ ਨਾਲ ਕਾਰਵਾਈ ਹੋਵੇਗੀ। ਪਿਛਲੀ ਵਾਰ ਬਾਦਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਲੋਕਾਂ 'ਚ ਹਮਦਰਦੀ ਪੈਦਾ ਹੋ ਗਈ ਸੀ। ਇਸ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤੈਸ਼ 'ਚ ਆਉਂਦੇ ਹੋਏ ਕਿਹਾ ਕਿ ਉਦੋਂ ਬਾਦਲਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਸ ਵਾਰ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹੈ। ਲੋਕ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਦੇਖਣਾ ਚਾਹੁੰਦੇ ਹਨ। ਬੇਅਦਬੀ 'ਤੇ ਕੈਪਟਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਗਠਜੋੜ ਕਾਰਨ ਸੀ. ਬੀ. ਆਈ. ਨੇ ਕਲੋਜ਼ਰ ਰਿਪੋਰਟ ਦਿੱਤੀ ਹੈ। ਇਹ ਸੰਕੇਤ ਮਿਲੇ ਹਨ ਕਿ ਸੀ. ਬੀ. ਆਈ. ਇਨ੍ਹਾਂ ਕੇਸਾਂ ਨੂੰ ਦੋਬਾਰਾ ਖੋਲ੍ਹਣ ਜਾ ਰਹੀ ਹੈ।
ਧਾਰਮਿਕ ਯਾਤਰਾ 'ਤੇ ਨਿਕਲਿਆ 'ਟਰਬਨ ਟ੍ਰੈਵਲਰ', 6 ਦੇਸ਼ਾਂ ਦੀ ਯਾਤਰਾ ਕਰ ਦੇਵੇਗਾ ਮਨੁੱਖਤਾ ਦਾ ਸੰਦੇਸ਼
NEXT STORY