ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਯੁਕਤ ਕੀਤੇ ਗਏ ਸਿਆਸੀ ਸਲਾਹਕਾਰਾਂ ਨੂੰ ਸਕੱਤਰੇਤ ਵਿਚ ਦਫਤਰ ਅਲਾਟ ਕਰ ਦਿੱਤੇ ਹਨ। ਸਰਕਾਰ ਵੱਲੋਂ ਛੇ ਵਿਧਾਇਕਾਂ ਨੂੰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰਾਂ ਵਜੋਂ ਨਿਯੁਕਤ ਕਰਕੇ ਕੈਬਨਿਟ ਦੇ ਰੈਂਕ ਨਾਲ ਨਿਵਾਜਿਆ ਸੀ। ਹੁਣ ਸਰਕਾਰ ਨੇ ਇਨ੍ਹਾਂ ਸਿਆਸੀ ਸਲਾਹਕਾਰਾਂ ਨੂੰ ਅਲਾਟ ਕੀਤੇ ਗਏ ਦਫ਼ਤਰਾਂ ਦਾ ਬਿਓਰਾ ਜਾਰੀ ਕੀਤਾ ਹੈ।
ਜਾਰੀ ਹੋਏ ਇਸ ਬਿਓਰੇ ਮੁਤਾਬਕ ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਸਕੱਤਰੇਤ ਦੇ ਚੌਥੀ ਮੰਜ਼ਿਲ 'ਤੇ 33 ਨੰਬਰ ਕਮਰਾ ਅਲਾਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇਕ ਆਈ. ਏ. ਐੱਸ. ਦੇ ਦਫ਼ਤਰ ਵਿਚ ਬੈਠਣਗੇ। ਜਦਕਿ ਆਈ. ਏ. ਐੱਸ. ਅਫ਼ਸਰ ਦਾ ਦਫਤਰ ਮਿੰਨੀ ਸਕੱਤਰੇਤ ਸੈਕਟਰ 9 ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਰਾਜਾ ਵੜਿੰਗ ਦਾ ਸਟਾਫ ਉਨ੍ਹਾਂ ਦੇ ਸਾਹਮਣੇ ਵਾਲੇ ਕਮਰੇ ਵਿੱਚ ਬੈਠੇਗਾ।
ਤੀਸਰੇ ਸਿਆਸੀ ਸਲਾਹਕਾਰ ਤਰਸੇਮ ਸਿੰਘ ਡੀ. ਸੀ. ਇਸੇ ਫਲੌਰ 'ਤੇ ਬੈਠਣਗੇ। ਇਸ ਤੋਂ ਇਲਾਵਾ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਕੱਤਰੇਤ ਦੀ ਸੱਤਵੀਂ ਮੰਜ਼ਿਲ 'ਤੇ ਬੈਠਣਗੇ। ਟਾਂਡਾ ਦੇ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਨਾਗਰਾ ਦੇ ਗੁਆਂਢੀ ਰਹਿਣਗੇਸ਼ ਗਿਲਜੀਆਂ ਨੂੰ ਵੀ ਉਸੇ ਹੀ ਮੰਜ਼ਿਲ 'ਤੇ ਦਫ਼ਤਰ ਅਲਾਟ ਕੀਤਾ ਗਿਆ ਹੈ। ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਇਕਲੌਤੇ ਅਜਿਹੇ ਸਲਾਹਕਾਰ ਹਨ ਜਿਹੜੇ ਅੱਠਵੀਂ ਮੰਜ਼ਿਲ 'ਤੇ ਬੈਠਣਗੇ।
ਪੰਜਾਬ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ! ਸ਼ਰੇਆਮ ਨਸ਼ਾ ਕਰਦੇ ਨੌਜਵਾਨਾਂ ਦੀ ਵੀਡੀਓ ਵਾਇਰਲ
NEXT STORY