ਪਟਿਆਲਾ/ਚੰਡੀਗੜ੍ਹ : ਮਹਿਲਾਂ 'ਚ ਰਹਿਣ ਵਾਲੇ ਰਾਜਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਖਾਤੇ 'ਤੇ ਅੱਜ ਵਰਲਡ ਸਾਈਕਲ ਡੇਅ 'ਤੇ ਸਾਈਕਲ ਚਲਾਉਂਦਿਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਤਸਵੀਰ ਫੇਸਬੁੱਕ 'ਤੇ ਅਪਲੋਡ ਕੀਤੀ ਹੈ, ਇਹ ਬੀਤੇ ਵਰ੍ਹੇ ਦੀ ਹੈ। 29 ਸਤੰਬਰ 2018 ਨੂੰ ਵਰਲਡ ਹਾਰਟ ਡੇਅ ਮੌਕੇ ਵੀ ਮੁੱਖ ਮੰਤਰੀ ਵਲੋਂ ਇਹ ਤਸਵੀਰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਸੀ। ਉਸ ਸਮੇਂ ਮੁੱਖ ਮੰਤਰੀ ਨੇ ਲਿਖਿਆ ਸੀ ਕਿ ਉਹ ਆਪਣੀ ਫੌਜ ਦੀ ਡਿਊਟੀ ਦੌਰਾਨ ਕਾਫੀ ਸਾਈਕਲ ਚਲਾਉਂਦੇ ਸਨ।
ਅੱਜ ਵਰਲਡ ਸਾਈਕਲ ਡੇਅ ਮੌਕੇ ਮੁੱਖ ਮੰਤਰੀ ਨੇ ਆਪ ਤਾਂ ਸਾਈਕਲ ਨਹੀਂ ਚਲਾਇਆ ਪਰ ਉਨ੍ਹਾਂ ਪੰਜਾਬ ਦੀ ਜਨਤਾ ਨੂੰ ਸਾਈਕਲ ਚਲਾਉਣ ਦਾ ਸੁਨੇਹਾ ਜ਼ਰੂਰ ਦਿੱਤਾ। ਮੁੱਖ ਮੰਤਰੀ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ 'ਸਾਈਕਲ ਚਲਾਉਣ ਦਾ ਮਜ਼ਾ ਹਰ ਸ਼ੈਅ ਤੋਂ ਉੱਪਰ ਹੈ ਅਤੇ ਅੱਜ ਜਦੋਂ ਵੀ ਸਾਈਕਲ ਦੇ ਪੈਡਲ ਮਾਰੋ ਤਾਂ ਬਚਪਨ ਯਾਦ ਆ ਜਾਂਦਾ, ਉਹ ਸਮਾਂ ਹੀ ਅਲੱਗ ਸੀ, ਉਹਦਾ ਆਪਣਾ ਹੀ ਨਜ਼ਾਰਾ ਸੀ। ਅੱਜ ਵਿਸ਼ਵ ਸਾਈਕਲ ਦਿਹਾੜੇ ਮੌਕੇ ਮੈਂ ਇਹੀ ਕਹਾਂਗਾ ਕਿ ਇਸ ਮਸ਼ੀਨੀ ਯੁੱਗ ਵਿਚ ਵਾਤਾਵਰਣ ਤੇ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਸਾਈਕਲ ਚਲਾਉਣਾ ਨਾ ਛੱਡੋ ਤੇ ਆਪਣੇ ਬੱਚਿਆਂ ਨੂੰ ਵੀ ਸਾਈਕਲ ਚਲਾਉਣ ਦੀ ਆਦਤ ਪਾਓ।' ਦੱਸ ਦੇਈਏ ਕਿ ਦੁਨੀਆ ਭਰ 'ਚ ਅੱਜ ਵਿਸ਼ਵ ਸਾਈਕਲ ਦਿਹਾੜਾ ਮਨਾਇਆ ਜਾ ਰਿਹਾ ਹੈ।
ਸ਼ਿਲਾਂਗ ਦੇ ਪੰਜਾਬੀਆਂ ਦਾ ਮਸਲਾ ਤੁਰੰਤ ਕੇਂਦਰ ਕੋਲ ਉਠਾਉਣ ਕੈਪਟਨ : ਹਰਪਾਲ ਚੀਮਾ
NEXT STORY