ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁੱਧਵਾਰ ਨੂੰ ਕਿਸਾਨ ਭਵਨ 'ਚ ਸੂਬੇ ਦੇ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਦੇ ਮਸਲਿਆਂ 'ਤੇ ਮੰਥਨ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕਿਸੇ ਵੀ ਆੜ੍ਹਤੀ 'ਤੇ ਬਿਨਾ ਕਾਰਨ ਮਾਮਲਾ ਨਹੀਂ ਦਰਜ ਕੀਤਾ ਜਾਵੇਗਾ ਅਤੇ ਪਹਿਲਾਂ ਦੀ ਤਰ੍ਹਾਂ ਹੀ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਪੈਸਾ ਜਾਵੇਗਾ।
ਕੈਪਟਨ ਨੇ ਕਿਹਾ ਕਿ ਆੜ੍ਹਤੀਆਂ ਲਈ ਟਰਾਂਸਪੋਰਟ ਨੀਤੀ ਬਣਾਈ ਜਾਵੇ, ਜਿਸ ਦੀ ਉਨ੍ਹਾਂ ਵਲੋਂ ਮਨਜ਼ੂਰੀ ਹੈ ਅਤੇ ਇਸ ਦਾ ਖਾਕਾ ਫੂਡ ਅਤੇ ਸਪਲਾਈ ਮੰਤਰੀ ਤਿਆਰ ਕਰਨਗੇ। ਕੈਪਟਨ ਨੇ ਆੜ੍ਹਤੀਆਂ ਦੀਆਂ ਮੰਗਾਂ 'ਤੇ ਵਿਚਾਰ ਕਰਦੇ ਹੋਏ ਕਿਹਾ ਕਿ ਪੀ. ਐੱਮ. ਸੀ. ਐਕਟ 'ਚ ਕਿਸੇ ਤਰਵਾਂ ਦਾ ਬਦਲਾਅ ਨਹੀਂ ਹੋਵੇਗਾ ਅਤੇ ਜਿਹੜਾ ਪੈਸਾ ਕਿਸਾਨ ਨੂੰ ਦਿੱਤਾ ਜਾਵੇਗਾ, ਉਹ ਆੜ੍ਹਤੀਆਂ ਦੇ ਜ਼ਰੀਏ ਹੀ ਜਾਵੇਗਾ।

ਦੂਸ਼ਿਤ ਹੋ ਰਹੇ ਵਾਤਾਵਰਣ 'ਤੇ ਵੀ ਕੈਪਟਨ ਨੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਸਭ ਨੂੰ ਸੱਦਾ ਦਿੱਤਾ ਕਿ ਸਾਨੂੰ ਵਾਤਾਵਰਣ ਪ੍ਰਤੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਇਸੇ ਲਈ ਅਸੀਂ ਫਸਲੀ ਚੱਕਰ ਨੂੰ ਬਦਲਣਾ ਚਾਹੁੰਦੇ ਹਾਂ ਅਤੇ ਇਸ ਦੇ ਲਈ ਝੋਨੇ ਦੀ ਫਸਲ ਘਟਾਉਣੀ ਪਵੇਗੀ ਤਾਂ ਹੀ ਬਾਕੀ ਫਸਲਾਂ 'ਤੇ ਐੱਮ. ਐੱਮਸ. ਪੀ. ਤੈਅ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੇ ਖੇਤੀ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਹੈ।
40 ਲੱਖ ਦੀ ਨਕਦੀ ਸਣੇ ਏ.ਟੀ.ਐੱਮ ਮਸ਼ੀਨ ਲੈ ਕੇ ਰਫੂਚੱਕਰ ਹੋਏ ਲੁਟੇਰੇ
NEXT STORY