ਜਲੰਧਰ (ਧਵਨ)— ਪੰਜਾਬ ਸਰਕਾਰ ਦੀਆਂ ਨਜ਼ਰਾਂ ਜ਼ਿਲਾ ਜਲੰਧਰ 'ਚ ਪੈਂਦੇ ਪਿੰਡ ਜਾਣੀਆ ਚਾਹਲ 'ਤੇ ਟਿਕੀਆਂ ਹੋਈਆਂ ਹਨ, ਜਿੱਥੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ 'ਚ 500 ਫੁੱਟ ਦਾ ਪਾੜ ਪਿਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਪਿੰਡ 'ਚ ਪਾੜ ਭਰਨ ਦੀ ਜ਼ਿੰਮੇਵਾਰੀ ਭਾਰਤੀ ਫੌਜ ਦੇ ਜਵਾਨਾਂ ਨੇ ਸੰਭਾਲ ਲਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਇਸ ਕੰਮ ਵੱਲ ਪੂਰਾ ਧਿਆਨ ਲਾ ਕੇ ਚੱਲ ਰਹੀ ਹੈ ਅਤੇ ਫੌਜ ਨਾਲ ਪੂਰਾ ਤਾਲਮੇਲ ਪੈਦਾ ਕਰਕੇ ਪ੍ਰਸ਼ਾਸਨ ਵੱਲੋਂ ਜੰਗੀ ਪੈਮਾਨੇ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕੰਮ ਨੂੰ ਕਰਨ 'ਚ ਅਜੇ ਤੱਕ ਫੌਜ ਨੇ ਸ਼ਲਾਘਾਯੋਗ ਕਿਰਦਾਰ ਨਿਭਾਇਆ ਗਿਆ ਹੈ।
ਪ੍ਰਸ਼ਾਸਨ ਨੇ ਫੌਜ ਦੇ ਜਵਾਨਾਂ ਨੂੰ ਰੇਤੇ ਦੀਆਂ ਬੋਰੀਆਂ ਮੁਹੱਈਆ ਕਰਾ ਦਿੱਤੀਆਂ ਹਨ। ਇਸ ਇਲਾਕ਼ੇ 'ਚ ਸਤਲੁਜ ਦਰਿਆ ਦਾ ਪਾਣੀ ਪਿੰਡਾਂ 'ਚ ਤੇਜ਼ੀ ਨਾਲ ਇਸ ਲਈ ਭਰ ਗਿਆ ਸੀ। ਫੌਜ ਦੇ ਜਵਾਨ ਖੁਦ ਦਰਿਆ 'ਚ ਜਾ ਕੇ ਪਾੜ ਭਰਨ 'ਚ ਲੱਗੇ ਹੋਏ ਹਨ। ਮੁੱਖ ਮੰਤਰੀ ਨੇ ਜਵਾਨਾਂ ਦੇ ਹੌਸਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕੁਦਰਤੀ ਸੰਕਟ ਦੇ ਸਮੇਂ ਜਵਾਨਾਂ ਨੇ ਮਨੁੱਖਤਾ ਦੀ ਸੇਵਾ ਕਰਨ ਦਾ ਕੰਮ ਕੀਤਾ ਹੈ ।
ਦੂਜੇ ਪਾਸੇ, ਸਰਕਾਰੀ ਹਲਕਿਆਂ ਨੇ ਦੱਸਿਆ ਕਿ ਫੌਜੀ ਜਵਾਨਾਂ ਵੱਲੋਂ ਇਸ ਕਾਰਜ ਨੂੰ ਅਗਲੇ ਇਕ-ਦੋ ਦਿਨਾਂ 'ਚ ਮੁਕੰਮਲ ਕਰ ਲਿਆ ਜਾਵੇਗਾ। ਇਹ ਕੰਮ ਚੋਖਾ ਚੁਣੌਤੀ ਭਰਪੂਰ ਇਸ ਲਈ ਹੈ ਕਿਉਂਕਿ ਇਥੇ ਭਾਰੀ ਮਾਤਰਾ 'ਚ ਦਰਿਆ ਦਾ ਪਾਣੀ ਜਮ੍ਹਾ ਹੈ। ਪਾਣੀ ਦੀ ਮਿਕਦਾਰ ਜ਼ਿਆਦਾ ਹੋਣ ਕਾਰਨ ਫੌਜ ਦੇ ਜਵਾਨਾਂ ਵੱਲੋਂ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਕੰਮ ਕਰਨਾ ਪੈ ਰਿਹਾ ਹੈ।
ਲੁਧਿਆਣਾ: ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਣ ਕਾਰਨ 1 ਦੀ ਮੌਤ, 2 ਜ਼ਖਮੀ
NEXT STORY