ਲੁਧਿਆਣਾ (ਮੁੱਲਾਂਪੁਰੀ) : ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਤਿੰਨ ਸਾਲ ਪੁਰਾਣੀ ਸਰਕਾਰ ਦੀ ਅੱਜ ਦੀ ਤਰੀਕ ਵਿਚ ਜੇਕਰ ਕੋਈ ਨੇਤਾ ਜਾਂ ਆਮ ਆਦਮੀ ਕਿਸੇ ਕੋਲ ਕੋਈ ਗੱਲ ਕਰਦਾ ਹੈ ਤਾਂ ਇਕੋ ਹੀ ਗੱਲ ਆਖਦਾ ਹੈ ਕਿ ਚਾਚਾ-ਭਤੀਜਾ ਭਾਵ ਕੈਪਟਨ ਅਤੇ ਸੁਖਬੀਰ ਅੰਦਰਖਾਤੇ ਰਲੇ ਹੋਏ ਹਨ। ਇਨ੍ਹਾਂ ਦੀ ਪਾਰਟੀ ਸਾਂਝੀ ਹੈ, ਇਹ ਵੱਡੇ ਘਰਾਣੇ ਹਨ। ਗੱਲ ਕੀ ਜਿੰਨੇ ਮੂੰਹ ਓਨੀਆਂ ਗੱਲਾਂ ਲੋਕ ਕਰਦੇ ਹਨ। ਸ਼ਾਇਦ ਹੀ ਕੋਈ ਵਿਆਹ-ਸ਼ਾਦੀ, ਭੋਗ-ਸੋਗ ਜਾਂ ਵਿਆਹ-ਮੁਕਲਾਵਾ ਪਾਰਟੀ ਹੋਵੇ ਜਿੱਥੇ ਬਾਦਲ ਦੇ ਕੈਪਟਨ ਅਮਰਿੰਦਰ ਨਾਲ ਘਿਉ-ਖਿਚੜੀ ਹੋਣ ਦੀਆਂ ਖਬਰਾਂ ਦਾ ਚਰਚਾ ਨਾ ਹੁੰਦਾ ਹੋਵੇ। ਹੁਣ ਤਾਂ ਕਾਂਗਰਸ 'ਚ ਬੈਠੇ ਮੰਤਰੀ ਵਿਧਾਇਕ, ਐੱਮ. ਪੀ. ਅਤੇ ਸੀਨੀਅਰ ਕਾਂਗਰਸੀ ਨੇਤਾ ਖੁੱਲ੍ਹੇ ਤੌਰ 'ਤੇ ਗੱਲ ਕਰਨ ਲੱਗ ਪਏ ਹਨ। ਇਸ ਵਿਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਕੈਪਟਨ ਸਾਹਿਬ ਜਾਂ ਸੁਖਬੀਰ ਬਾਦਲ ਹੀ ਦੱਸ ਸਕਦੇ ਹਨ ਪਰ ਚਰਚਾ ਗਲੀ-ਗਲੀ ਜ਼ਰੂਰ ਹੋ ਰਹੀ ਹੈ।
ਇਹ ਚਰਚਾ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਲਈ ਖਤਰਾ ਮੰਨੀ ਜਾ ਰਹੀ ਹੈ ਕਿਉਂਕਿ ਲੋਕਾਂ ਨੇ 2022 'ਚ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਨ ਦੇ ਮੌਕੇ 'ਤੇ ਕੈਪਟਨ ਸਿੰਘ ਨਾਲ ਰਿਸ਼ਤਾ ਸੱਚਮੁਚ ਜੋੜ ਲਿਆ ਤਾਂ ਅਕਾਲੀ ਦਲ ਦੀ ਗੱਡੀ ਲੋਕ ਨਹੀਂ ਚੜ੍ਹਨਗੇ, ਸਗੋਂ ਪੰਜਾਬ ਵਿਚ ਨਵੀਂ ਰਾਜਸੀ ਗੱਡੀ ਤਿਆਰ ਹੋਵੇਗੀ, ਜਿਸ ਦਾ ਫਿਰ ਇੰਜਣ ਵੀ ਨਵਾਂ ਹੋਵੇਗਾ। ਇਸ ਲਈ ਹੁਣ ਤਾਂ ਕਾਂਗਰਸ ਵਾਲੇ ਕੈਪਟਨ ਸਿੰਘ 'ਤੇ ਦੋਸ਼ ਲਾ ਰਹੇ ਹਨ ਕਿ ਉਹ ਅਕਾਲੀਆਂ ਖਿਲਾਫ ਕਾਰਵਾਈ ਨਹੀਂ ਕਰਦੇ ਅਤੇ ਰਲੇ ਹੋਏ ਹਨ।
ਪੁਲਸ ਵੱਲੋਂ ਸਖ਼ਤੀ ਨਾਲ ਲਾਗੂ ਕਰਵਾਈ ਜਾਵੇਗੀ ਈ-ਸਿਗਰਟ ਅਤੇ ਹੁੱਕਾ ਬਾਰ 'ਤੇ ਲਾਈ ਪਾਬੰਦੀ
NEXT STORY