ਲੁਧਿਆਣਾ (ਹਿਤੇਸ਼)– ਲੋਕਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਪੂਰੀ ਤਰ੍ਹਾਂ ਗਾਇਬ ਰਹਿਣ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਵਿਚਕਾਰ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੇ ਭਾਜਪਾ ਦੇ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਜਾਣਕਾਰੀ ਮੁਤਾਬਕ ਭਾਜਪਾ ਦੇ ਉਮੀਦਵਾਰਾਂ ਵੱਲੋਂ ਕੈਪਟਨ ਨੂੰ ਉਨ੍ਹਾਂ ਦੇ ਹੱਕ ’ਚ ਪ੍ਰਚਾਰ ਲਈ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੈਪਟਨ ਹੁਣ ਤੱਕ ਪਟਿਆਲਾ ਤੋਂ ਚੋਣ ਲੜ ਰਹੀ ਆਪਣੀ ਪਤਨੀ ਪਰਨੀਤ ਕੌਰ ਦੇ ਪ੍ਰਚਾਰ ਲਈ ਵੀ ਨਹੀਂ ਪੁੱਜੇ ਹਨ।
ਭਾਵੇਂ ਕੈਪਟਨ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਇਕ-ਅੱਧਾ ਦਿਨ ’ਚ ਪਟਿਆਲਾ ਪੁੱਜ ਕੇ ਲੋਕ ਸਭਾ ਚੋਣ ਤੱਕ ਉਥੇ ਰਹਿਣਗੇ ਪਰ ਇਸ ਤੋਂ ਪਹਿਲਾਂ ਪੰਜਾਬ ਦੇ ਬਾਕੀ ਹਿੱਸਿਆਂ ’ਚ ਉਨ੍ਹਾਂ ਨਾਲ ਪਹਿਲਾਂ ਕਾਂਗਰਸ ਛੱਡਣ ਅਤੇ ਫਿਰ ਭਾਜਪਾ ’ਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਨੇਤਾਵਾਂ ਵੱਲੋਂ ਹੁਣ ਤੱਕ ਖੁੱਲ੍ਹ ਕੇ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਨਾ ਦੇਣ ਦੀ ਸ਼ਿਕਾਇਤ ਹਾਈਕਮਾਨ ਤੱਕ ਪੁੱਜ ਗਈ ਹੈ।
ਇਹ ਵੀ ਪੜ੍ਹੋ- IAS ਪਰਮਪਾਲ ਕੌਰ ਸਿੱਧੂ ਦੇ ਸਿਆਸੀ ਸਫ਼ਰ 'ਚ ਵਧੀਆਂ ਔਕੜਾਂ, ਪੰਜਾਬ ਸਰਕਾਰ ਨੇ ਅਸਤੀਫ਼ਾ ਕੀਤਾ ਨਾ-ਮਨਜ਼ੂਰ
ਜਿਥੋਂ ਘੰਟੀ ਖੜਕਣ ਤੋਂ ਬਾਅਦ ਜਿਥੇ ਕੈਪਟਨ ਦੀ ਬੇਟੀ ਵਲੋਂ ਮਹਿਲਾ ਮੋਰਚਾ ਦੀ ਪ੍ਰਦੇਸ਼ ਪ੍ਰਧਾਨ ਦੇ ਰੂਪ ’ਚ ਸੂਬੇ ਦੇ ਕਈ ਹਿੱਸਿਆਂ ’ਚ ਭਾਜਪਾ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਥੇ ਮੰਗਲਵਾਰ ਨੂੰ ਰਣਇੰਦਰ ਵੀ ਫੀਲਡ ’ਚ ਦੇਖਣ ਨੂੰ ਮਿਲੇ, ਜਿਨ੍ਹਾਂ ਵਲੋਂ ਲੁਧਿਆਣਾ ਪੁੱਜ ਕੇ ਕੈਪਟਨ ਖੇਮੇ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਭਾਜਪਾ ਦੇ ਉਮੀਦਵਾਰਾਂ ਦੀ ਮਦਦ ਦਾ ਕਰਨ ਦਾ ਮੈਸੇਜ ਦਿੱਤਾ ਗਿਆ। ਇਸ ਦੌਰਾਨ ਹੋਰਾਂ ਦੇ ਇਲਾਵਾ ਸਾਬਕਾ ਐੱਮ.ਪੀ. ਅਮਰੀਕ ਸਿੰਘ ਆਲੀਵਾਲ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਅਮਰਜੀਤ ਸਿੰਘ ਟਿੱਕਾ, ਅੰਕਿਤ ਬਾਂਸਲ, ਦਮਨਜੀਤ ਮੋਹੀ ਆਦਿ ਮੌਜੂਦ ਸਨ।
ਕਿਸਾਨਾਂ ਦੇ ਵਿਰੋਧ ’ਤੇ ਕਿਹਾ : ਮੋਦੀ ਦੇ ਹੱਥ ਮਜ਼ਬੂਤ ਕਰਨ ਨਾਲ ਹੋਵੇਗਾ ਪੰਜਾਬ ਦਾ ਫਾਇਦਾ
ਰਣਇੰਦਰ ਨੇ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਕਰਨ ਨੂੰ ਲੈ ਕੇ ਕਿਹਾ ਕਿ ਇਹ ਕੋਈ ਸੂਬੇ ਦੀ ਚੋਣ ਨਹੀਂ ਹੈ ਅਤੇ ਕਾਂਗਰਸ ਇਸ ਸਮੇਂ ’ਚ ਕਿਸੇ ਵੀ ਮਦਦ ਕਰਨ ਦੀ ਸਥਿਤੀ ’ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪੀ.ਐੱਮ. ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਨਾਲ ਹੀ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਵੇਗਾ ਅਤੇ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- SAD ਲੀਗਲ ਵਿੰਗ ਦੇ ਪ੍ਰਧਾਨ ਦਾ ਬਿਆਨ- 'ਲਿਖੀ-ਲਿਖਾਈ ਸਕ੍ਰਿਪਟ ਬੋਲ ਕੇ ਬੁਟੇਰਲਾ ਨੇ ਕੀਤੀ ਸਿਆਸੀ ਖ਼ੁਦਕੁਸ਼ੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
SAD ਲੀਗਲ ਵਿੰਗ ਦੇ ਪ੍ਰਧਾਨ ਦਾ ਬਿਆਨ- 'ਲਿਖੀ-ਲਿਖਾਈ ਸਕ੍ਰਿਪਟ ਬੋਲ ਕੇ ਬੁਟੇਰਲਾ ਨੇ ਕੀਤੀ ਸਿਆਸੀ ਖ਼ੁਦਕੁਸ਼ੀ'
NEXT STORY