ਚੰਡੀਗੜ੍ਹ (ਅਸ਼ਵਨੀ)- ਚਿਹਰੇ ’ਤੇ ਬੇਸ਼ੱਕ ਝੂਰੀਆਂ ਆ ਗਈਆਂ ਹੋਣ ਪਰ ਮੋਹਿੰਦਰ ਬਾਗ ਫ਼ਾਰਮ ਹਾਊਸ ਵਿਚ ਪੁੱਜੇ ਸਾਬਕਾ ਫੌਜੀ ਅਫ਼ਸਰਾਂ ਦੇ ਜੋਸ਼ ਵਿਚ ਰੱਤੀ ਭਰ ਵੀ ਕਮੀ ਵਿਖਾਈ ਨਹੀਂ ਦਿੱਤੀ। ਇਨ੍ਹਾਂ ਅਫ਼ਸਰਾਂ ਦੇ ਚਿਹਰਿਆਂ ’ਤੇ ਉਹੀ ਤਾਜ਼ਗੀ ਦਿਖਾਈ ਦਿੱਤੀ, ਜੋ ਕਦੇ ਨੈਸ਼ਨਲ ਡਿਫੈਂਸ ਅਕਾਦਮੀ (ਐੱਨ. ਡੀ. ਏ.) ਵਿਚ ਫੌਜ ਦੀ ਟ੍ਰੇਨਿੰਗ ਦੌਰਾਨ ਸੀ। ਗੱਲ ਹੋ ਰਹੀ ਹੈ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਨ. ਡੀ. ਏ. ਬੈਚਮੇਟਸ (23ਵੇਂ ਅਤੇ 24ਵੇਂ ਕੋਰਸ) ਲਈ ਆਯੋਜਿਤ ਰਾਤਰੀ ਭੋਜ ਦੀ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣੇ ਫ਼ੌਜੀ ਦੋਸਤਾਂ ਦੇ ਨਾਲ ਫੁਰਸਤ ਦੇ ਪਲਾ ਦਾ ਆਨੰਦ ਮਾਣਦੇ ਵਿਖਾਈ ਦਿੱਤੇ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਫ਼ੌਜੀ ਦੋਸਤਾਂ ਨਾਲ ਓ 'ਗੋਰੇ-ਗੋਰੇ ਬਾਂਕੇ ਛੋਰੇ' ਗੀਤ ਗਾਉਂਦੇ ਵਿਖਾਈ ਦਿੱਤੇ। ਕੈਪਟਨ ਵੱਲੋਂ ਗਾਏ ਗਏ ਗੀਤ ਦੀ ਇਕ ਵੀਡੀਓ ਰਵੀਨ ਠੁਕਰਾਲ ਵੱਲੋਂ ਟਵਿੱਟਰ 'ਤੇ ਸਾਂਝੀ ਕੀਤੀ ਗਈ ਹੈ, ਜਿਸ 'ਚ ਕੈਪਟਨ ਅਮਰਿੰਦਰ ਸਿੰਘ ਫ਼ੌਜੀ ਦੋਸਤਾਂ ਨਾਲ ਗੀਤ ਗਾਉਂਦੇ ਵਿਖਾਈ ਦੇ ਰਹੇ ਹਨ।
ਮੁੱਖ ਮੰਤਰੀ ਵਰਗੀਆਂ ਸਹੂਲਤਾਂ ਮੰਗਣ ਲਈ ਛਿੜੀਆਂ ਚਰਚਾਵਾਂ ਸਬੰਧੀ ਓ. ਪੀ. ਸੋਨੀ ਨੇ ਦਿੱਤੀ ਸਫ਼ਾਈ
ਢੱਲਦੀ ਸ਼ਾਮ ਵਿਚ ਰੌਸ਼ਨੀ ਨਾਲ ਨਹਾਏ ਪੰਡਾਲ ਵਿਚ ਐੱਨ. ਡੀ. ਏ. ਬੈਚਮੇਟ ਨੀਲੇ ਰੰਗ ਦੀ ਇਕੋ ਜਿਹੀ ਜੈਕੇਟ ਪਹਿਨੇ ਵਿਖਾਈ ਦਿੱਤੇ ਤਾਂ ਲੱਗਿਆ ਜਿਵੇਂ ਨੈਸ਼ਨਲ ਡਿਫੈਂਸ ਅਕਾਦਮੀ ਵਿਚ ਕੈਡਿਟਸ ਚਹਿਲਕਦਮੀ ਕਰ ਰਹੇ ਹੋਣ। ਇਸ ਜੈਕੇਟ ਰਾਹੀਂ ਇਕੱਠੇ ਹਮੇਸ਼ਾ ਲਈ ਦੀ ਭਾਵਨਾ ਪ੍ਰਬਲ ਤੌਰ ’ਤੇ ਵਿਖਾਈ ਦਿੱਤੀ। ਜੈਕੇਟ ’ਤੇ ਸਾਰਿਆਂ ਦਾ ਨਾਮ ਅੰਕਿਤ ਸੀ। ਖ਼ੁਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੈਕੇਟ ’ਤੇ ਪੀਲੇ ਅੱਖਰਾਂ ਵਿਚ ਅਮਰਿੰਦਰ ਨਾਮ ਲਿਖਿਆ ਵਿਖਾਈ ਦਿੱਤਾ।
ਇਹ ਵੀ ਪੜ੍ਹੋ : ਟਾਂਡਾ ਵਿਖੇ ਇਕੋ ਚਿਖਾ 'ਚ ਬਲੀਆਂ ਪਿਓ-ਪੁੱਤ ਤੇ ਧੀ ਦੀਆਂ ਮ੍ਰਿਤਕ ਦੇਹਾਂ, ਦਰਦਨਾਕ ਮੰਜ਼ਰ ਵੇਖ ਹਰ ਅੱਖ ਹੋਈ ਨਮ
ਸਮਾਗਮ ਦੌਰਾਨ ਭਾਰਤ ਦੀ ਰੱਖਿਆ ਖ਼ਫ਼ੀਆ ਏਜੰਸੀ ਦੇ ਪਹਿਲੇ ਪ੍ਰਮੁੱਖ ਸਾਬਕਾ ਲੈਫਟੀਨੈਂਟ ਜਨਰਲ ਕਮਲ ਡਾਵਰ ਨੇ ਆਪਣੀ ਕਿਤਾਬ, ਸਕਿਯੋਰਿੰਗ ਇੰਡੀਆਜ਼ ਰਾਈਜ਼ ਏ ਵਿਜ਼ਨ ਫਾਰ ਦੀ ਫਿਊਚਰ ਪੇਸ਼ ਕੀਤੀ। ਆਪਣੀ ਪਤਨੀ ਦੇ ਨਾਲ ਪੁੱਜੇ ਸਾਰੇ ਅਫ਼ਸਰ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਾਹੁਣਚਾਰੀ ਤੋਂ ਗਦਗਦ ਹੋਏ। ਉਨ੍ਹਾਂ ਕੈਪਟਨ ਦਾ ਧੰਨਵਾਦ ਕੀਤਾ। ਉਥੇ ਹੀ, ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਵਿਰਾਸਤ ’ਤੇ ਮਾਣ ਹੈ।
ਕੈਪਟਨ ਨੇ ਗੁਣਗੁਣਾਇਆ ਆਸਾ ਸਿੰਘ ਮਸਤਾਨਾ ਦਾ ਗੀਤ
ਪੰਡਾਲ ਵਿਚ ਸਾਥੀਆਂ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਨੇ ਕਈ ਗੀਤ ਵੀ ਗੁਣਗੁਣਾਏ। ਸਾਥੀਆਂ ਨੇ ਵੀ ਕੈਪਟਨ ਦੇ ਸੁਰ ਵਿਚ ਸੁਰ ਮਿਲਾਉਂਦਿਆਂ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ। ਕੈਪਟਨ ਨੇ ਆਸਾ ਸਿੰਘ ਮਸਤਾਨਾ ਦਾ ਗੀਤ ਵੀ ਗਾਇਆ ਤਾਂ ‘ਗੋਰੇ-ਗੋਰੇ ਬਾਂਕੇ ਛੋਰੇ, ਕਭੀ ਮੇਰੀ ਗਲੀ ਆਇਆ ਕਰੋ’ ਵਰਗੇ ਹਿੰਦੀ ਗੀਤ ਵੀ ਗਾਏ।
ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਦਾ ਕਾਂਗਰਸ ’ਤੇ ਤੰਜ, ‘ਚੰਨੀ’ ਨੂੰ 4 ਮਹੀਨਿਆਂ ਲਈ ਮੁੱਖ ਮੰਤਰੀ ਬਣਾਉਣ ਲਈ ਡੇਢ ਦਿਨ ਚੱਲਿਆ ‘ਤਮਾਸ਼ਾ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਬਠਿੰਡਾ ਪੁੱਜੇ ਮੁੱਖ ਮੰਤਰੀ ਚੰਨੀ, ਸੁੰਡੀ ਨਾਲ ਪ੍ਰਭਾਵਿਤ ਫ਼ਸਲਾਂ ਦਾ ਲਿਆ ਜਾਇਜ਼ਾ
NEXT STORY