ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 'ਨਾਗਰਿਕਤਾ ਸੋਧ ਐਕਟ' ਨੂੰ ਲੈ ਕੇ ਭਾਜਪਾ ਨਾਲ ਮਤਭੇਦ ਹੋਣ ਕਾਰਨ ਪਾਰਟੀ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ ਜਾ ਰਹੀਆਂ, ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁਟਕੀ ਲਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਚੈਲੰਜ ਕਰਦਿਆਂ ਕੇਂਦਰ 'ਚ ਭਾਈਵਾਲੀ ਤੋੜਨ ਦੀ ਚੁਣੌਤੀ ਦਿੱਤੀ ਹੈ ਤਾਂ ਜੋ ਉਹ ਆਪਣੀ ਈਮਾਨਦਾਰੀ ਸਾਬਿਤ ਕਰ ਸਕਣ।
ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਇਹ ਕਹਿੰਦਾ ਹੈ ਕਿ 'ਨਾਗਰਿਕਤਾ ਸੋਧ ਐਕਟ' ਐਂਟੀ ਮੁਸਲਿਮ ਹੈ ਤਾਂ ਫਿਰ ਸੰਸਦ 'ਚ ਪਾਰਟੀ ਵਲੋਂ ਇਸ ਬਿੱਲ ਨੂੰ ਸਮਰਥਨ ਕਿਉਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਸਿਰਫ ਦਿਖਾਵਾ ਕੀਤਾ ਜਾ ਰਿਹਾ ਹੈ, ਜਦੋਂ ਕਿ ਖੁਦ ਅਕਾਲੀ ਦਲ ਵਲੋਂ ਇਸ ਬਿੱਲ ਦੇ ਸਮਰਥਨ 'ਚ ਸੰਸਦ 'ਚ ਵੋਟਾਂ ਪਾਈਆਂ ਗਈਆਂ ਹਨ।
ਬੁੱਤਾਂ ਨੂੰ ਤੋੜਨ ਦੇ ਮਾਮਲੇ 'ਤੇ ਸੁਣੋ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ
NEXT STORY