ਚੰਡੀਗੜ੍ਹ : 'ਸਾਂਝਾ ਅਧਿਆਪਕ ਮੋਰਚਾ' ਦੇ ਵਫਦ ਦੀ 13 ਅਗਸਤ ਮਤਲਬ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਹਿਮ ਮੀਟਿੰਗ ਹੋਣੀ ਹੈ। ਇਸ 'ਚ ਅਧਿਆਪਕ ਆਗੂ, ਸਿੱਖਿਆ ਮੰਤਰੀ ਦੀ ਕਥਿਤ ਤਾਨਾਸ਼ਾਹੀ ਦਾ ਮੁੱਦਾ ਚੁੱਕਣ ਦੀ ਤਿਆਰੀ ਕਰ ਰਹੇ ਹਨ। ਕਈ ਮੁਲਾਜ਼ਮ ਜੱਥੇਬੰਦੀਆਂ ਨੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨੂੰ ਵਿਭਾਗ 'ਚੋਂ ਚੱਲਦਾ ਕਰਨ ਲਈ ਝੰਡਾ ਚੁੱਕ ਲਿਆ ਹੈ।
ਸੂਤਰਾਂ ਮੁਤਾਬਕ ਜੇਕਰ ਅੱਜ ਦੀ ਮੀਟਿੰਗ 'ਚ ਵੀ ਪਹਿਲਾਂ ਵਾਂਗ ਕੈਪਟਨ ਨੇ ਡੰਗ ਟਪਾਊ ਗੱਲਾਂ ਕੀਤੀਆਂ ਤਾਂ ਸਾਂਝਾ ਮੋਰਚਾ ਪੱਕਾ ਮੋਰਚਾ ਲਾਉਣ ਸਮੇਤ 'ਜੇਲ ਭਰੋ ਅੰਦੋਲਨ' ਸ਼ੁਰੂ ਕਰੇਗਾ। ਜ਼ਿਕਰਯੋਗ ਹੈ ਕਿ ਜਦੋਂ ਸਿੱਖਿਆ ਮੰਤਰੀ ਓ. ਪੀ. ਸੋਨੀ ਵਲੋਂ ਆਪ-ਹੁਦਰੇ ਢੰਗ ਨਾਲ ਅਧਿਆਪਕਾਂ ਕੋਲੋਂ ਅਰਜ਼ੀਆਂ ਮੰਗੇ ਬਗੈਰ ਹੀ ਵਿਆਪਕ ਪੱਧਰ 'ਤੇ ਬਦਲੀਆਂ ਕਰ ਦਿੱਤੀਆਂ ਸਨ ਤਾਂ ਸਾਂਝਾ ਮੋਰਚਾ ਨੇ ਇਸ ਖਿਲਾਫ ਪੰਜਾਬ ਭਰ 'ਚ ਰੈਲੀਆਂ ਕੀਤੀਆਂ ਸਨ, ਜਿਸ ਤੋਂ ਤੈਸ਼ 'ਚ ਆ ਕੇ ਸਿੱਖਿਆ ਮੰਤਰੀ ਨੇ ਆਪਣੇ ਜ਼ਿਲੇ ਅੰਮ੍ਰਿਤਸਰ ਦੇ 5 ਅਧਿਆਪਕ ਆਗੂਆਂ ਨੂੰ ਨਾਟਕੀ ਢੰਗ ਨਾਲ ਮੁਅੱਤਲ ਕਰ ਦਿੱਤਾ ਸੀ।
ਇਸ ਤੋਂ ਬਾਅਦ ਸਾਂਝਾ ਮੋਰਚਾ ਨੇ ਮੰਤਰੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ ਤੇ ਕੈਪਨ ਦੇ ਪਟਿਆਲਾ ਸਥਿਤ ਮੋਤੀ ਮਹਿਲ ਵੱਲ ਵਿਸ਼ਾਲ ਮਾਰਚ ਕੀਤਾ ਸੀ। ਇਸੇ ਦਿਨ ਹੀ ਕੈਪਟਨ ਨੇ ਹੰਗਾਮੀ ਹਾਲਤ 'ਚ ਸਾਂਝੇ ਮੋਰਚਾ ਨੂੰ 13 ਅਗਸਤ ਨੂੰ ਮੀਟਿੰਗ ਦਾ ਸਮਾਂ ਦੇ ਕੇ ਅਧਿਆਪਕਾਂ ਨੂੰ ਸ਼ਾਂਤ ਕੀਤਾ ਸੀ। ਸਾਂਝਾ ਮੋਰਚਾ ਦੇ ਆਗੂਆਂ ਨੇ ਦੱਸ਼ਿਆ ਕਿ ਜੇਕਰ ਮੁੱਖ ਮੰਤਰੀ ਦੀ ਮੀਟਿੰਗ 'ਚ ਵੀ ਇਨਸਾਫ ਨਾ ਮਿਲਿਆ ਤਾਂ ਅੰਦੋਲਨ ਸ਼ੁਰੂ ਹੋਵੇਗਾ।
ਪੰਜਾਬ ਪੁਲਸ ਦੇ ਇਤਿਹਾਸ 'ਚ ਪਹਿਲੀ ਵਾਰ, 22 ਹਜ਼ਾਰ ਹੌਲਦਾਰ ਇਕੱਠੇ ਬਣਨਗੇ ਥਾਣੇਦਾਰ
NEXT STORY