ਲੁਧਿਆਣਾ (ਵਿੱਕੀ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ 'ਤੇ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਚੰਨੀ ਦੇ ਸਹੁੰ ਚੁੱਕਣ ਤੋਂ ਬਾਅਦ ਲੁਧਿਆਣਾ ਦੀਆਂ ਮੁੱਖ ਸੜਕਾਂ 'ਤੇ ਲੱਗੇ ਉਨ੍ਹਾਂ ਦੀ ਸਰਕਾਰ ਦੇ ਕੰਮਾਂ ਦਾ ਗੁਣਗਾਨ ਕਰਦੇ ਕੈਪਟਨ ਦੀ ਫੋਟੋ ਵਾਲੇ ਹੋਰਡਿੰਗ ਵੀ ਉਤਰਨੇ ਸ਼ੁਰੂ ਹੋ ਗਏ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ 'ਜਗਬਾਣੀ' ਚੈਨਲ ਨੇ ਵੀ ਮੁੱਖ ਥਾਵਾਂ 'ਤੇ ਕਪੈਟਨ ਦੀ ਫੋਟੇ ਵਾਲੇ ਹੋਰਡਿੰਗ ਲੱਗੇ ਹੋਣ ਸਬੰਧੀ ਖ਼ਬਰ ਚਲਾਈ ਸੀ, ਜਿਸ 'ਚ ਦੱਸਿਆ ਗਿਆ ਕਿ ਅਸਤੀਫ਼ੇ ਤੋਂ 2 ਦਿਨ ਬਾਅਦ ਵੀ ਕੈਪਟਨ ਦੀ ਫੋਟੋ ਵਾਲੇ ਹੋਰਡਿੰਗ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਸ੍ਰੀ ਰਾਮਤੀਰਥ' ਵਿਖੇ ਹੋਏ ਨਤਮਸਤਕ, ਕੀਤਾ ਵੱਡਾ ਐਲਾਨ (ਤਸਵੀਰਾਂ)
ਖ਼ਬਰ ਲੱਗਣ ਤੋਂ ਕੁੱਝ ਸਮੇਂ ਬਾਅਦ ਹੀ ਹੋਰਡਿੰਗ ਉਤਾਰਨ 'ਚ ਤੇਜ਼ੀ ਦਿਖਾਈ ਗਈ। ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ, ਬੱਸ ਅੱਡੇ, ਮਿੰਨੀ ਸਕੱਤਰੇਤ, ਫਿਰੋਜ਼ਪੁਰ ਰੋਡ, ਮਾਲ ਰੋਡ, ਚੀਮਾ ਚੌਂਕ, ਸਮਰਾਲਾ ਚੌਂਕ ਆਦਿ ਕਈ ਮੁੱਖ ਰਸਤਿਆਂ 'ਤੇ ਇਹ ਹੋਰਡਿੰਗ ਆਮ ਦੇਖੇ ਜਾ ਸਕਦੇ ਹਨ। ਲੋਕਾਂ 'ਚ ਚਰਚਾ ਸ਼ੁਰੂੀ ਹੋ ਗਈ ਸੀ ਕਿ ਸ਼ਾਇਦ ਕੈਪਟਨ ਦੀ ਫੋਟੋ ਵਾਲੇ ਇਨ੍ਹਾਂ ਹੋਰਡਿੰਗ ਨਾਲ ਕਾਂਗਰਸ ਆਗਾਮੀ ਚੋਣਾਂ 'ਚ ਆਪਣਾ ਪ੍ਰਚਾਰ ਜਾਰੀ ਰੱਖੇਗੀ।
ਇਹ ਵੀ ਪੜ੍ਹੋ : ਕੈਬਨਿਟ ਦੇ ਪੁਨਰਗਠਨ ਦੀ ਉਡੀਕ ਕਰ ਰਹੇ 'ਕੈਪਟਨ'!, ਮਗਰੋਂ ਹੀ ਤੈਅ ਹੋਵੇਗਾ ਅਗਲਾ ਸਿਆਸੀ ਕਦਮ
ਹੁਣ ਉਤਾਰੇ ਗਏ ਹੋਰਡਿੰਗ ਦੀ ਥਾਂ ਨਵੇਂ ਲੱਗਣਗੇ ਜਾਂ ਨਹੀਂ, ਇਹ ਤਾਂ ਸਰਕਾਰ 'ਤੇ ਨਿਰਭਰ ਕਰਦਾ ਹੈ ਪਰ ਦੋ ਦਿਨ ਫੋਟੋ ਲਾਉਣ ਵਾਲੇ ਕੁੱਝ ਵਿਧਾਇਕਾਂ ਅਤੇ ਆਗੂਆਂ ਨੇ ਵੀ ਅਮਰਿੰਦਰ ਦੀ ਫੋਟੋ ਹਟਾ ਕੇ ਨਵਜੋਤ ਸਿੱਧੂ, ਚੰਨੀ ਰੰਧਾਵਾ ਅਤੇ ਓ. ਪੀ. ਸੋਨੀ ਦੇ ਨਾਲ ਆਪਣੀ ਫੋਟੋ ਲਾ ਕੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ 'ਡੇਰਾ ਸੱਚਖੰਡ ਬੱਲਾਂ' ਵਿਖੇ ਹੋਣਗੇ ਨਤਮਸਤਕ
ਉਧਰ ਹੋਰਡਿੰਗ ਉਤਾਰਨ ਆਏ ਮੁਲਾਜ਼ਮਾਂ ਨੇ ਦੱਸਿਆ ਕਿ ਕਰੀਬ 120 ਥਾਵਾਂ 'ਤੇ ਕੈਪਟਨ ਦੀ ਫੋਟੋ ਵਾਲੇ ਅਜਿਹੇ ਹੋਰਡਿੰਗ ਲਾਏ ਗਏ ਸਨ, ਜਿਨਹਾਂ ਨੂੰ ਉਤਾਰਿਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ 'ਡੇਰਾ ਸੱਚਖੰਡ ਬੱਲਾਂ' ਵਿਖੇ ਹੋਣਗੇ ਨਤਮਸਤਕ
NEXT STORY