ਅਜਨਾਲਾ, (ਬਾਠ)- ਪੰਜਾਬ ਦੀ ਧਰਤੀ ’ਤੇ ਨਾਮੁਰਾਦ ਨਸ਼ਿਆਂ ਦੇ ਆਦੀ ਹੋ ਕੇ ਆਪਣੀਆਂ ਜਾਨਾਂ ਗਵਾ ਰਹੇ ਪੰਜਾਬੀ ਨੌਜਵਾਨ ਮੁੰਡੇ-ਕੁਡ਼ੀਆਂ ਦੇ ਹੱਕ ’ਚ ਅਾਵਾਜ਼ ਬੁਲੰਦ ਕਰਦਿਆਂ ਅਤੇ ਕੈਪਟਨ ਸਰਕਾਰ ਤੇ ਪੁਲਸ ਪ੍ਰਸ਼ਾਸਨ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਤੇ ਜਨਰਲ ਸਕੱਤਰ ਸੁਰਜੀਤ ਸਿੰਘ ਦੁਧਰਾਏ ਦੀ ਅਗਵਾਈ ’ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਦਰਜਨਾਂ ਆਗੂਆਂ ਤੇ ਕਾਰਕੁੰਨਾਂ ਨੇ ਸਥਾਨਕ ਥਾਣਾ ਅਜਨਾਲਾ ਦੇ ਮੁੱਖ ਗੇਟ ਅੱਗੇ ਤਹਿਸੀਲ ਪੱਧਰੀ ਰੋਸ ਮੁਜ਼ਾਹਰਾ ਕਰ ਕੇ ਕੈਪਟਨ ਸਰਕਾਰ ਦਾ ਅਰਥੀ ਫੂਕ ਪਿੱਟ-ਸਿਆਪਾ ਕੀਤਾ।
ਮੁਜ਼ਾਹਰਾਕਾਰੀਆਂ ਦਾ ਦੋਸ਼ ਸੀ ਕਿ ਪਿਛਲੇ ਸਵਾ ਸਾਲ ਦੇ ਕਾਰਜਕਾਲ ਤੋਂ ਦੌਰਾਨ ਕੈਪਟਨ ਸਰਕਾਰ ਨੇ ਸਿਵਾਏ ਅਖਬਾਰੀ ਬਿਆਨਾਂ ਤੋਂ ਇਲਾਵਾ ਨਸ਼ਿਆਂ ਦੇ ਮੁੱਦੇ ’ਤੇ ਕੋਈ ਸੰਜੀਦਾ ਤੇ ਉਸਾਰੂ ਭੂਮਿਕਾ ਨਹੀਂ ਨਿਭਾਈ ਅਤੇ ਸਿਰਫ ਸਾਬਕਾ ਸਰਕਾਰਾਂ ’ਤੇ ਨਸ਼ਾ ਵਿਕਵਾਉਣ ਦੇ ਦੋਸ਼ ਲਾ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾਡ਼ ਲਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭਾ ਆਪਣੇ ਪੱਧਰ ’ਤੇ ਪਿੰਡ-ਪਿੰਡ ਜਾ ਕੇ ਨੌਜਵਾਨਾਂ ਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਨਾਲ-ਨਾਲ ਨਸ਼ਿਆਂ ਖਿਲਾਫ ਤੇ ਰੋਜ਼ਗਾਰ ਪ੍ਰਾਪਤੀ ਲਈ ਲਾਮਬੰਦੀ ਮੁਹਿੰਮ ਸ਼ੁਰੂ ਕਰੇਗੀ ਅਤੇ ਰੋਜ਼ਗਾਰ ਗਾਰੰਟੀ ਅੈਕਟ ਲਾਗੂ ਕਰਵਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ।
ਉਪਰੰਤ ਆਗੂਆਂ ਨੇ ਕਾਫਲੇ ਦੇ ਰੂਪ ’ਚ ਮੋਟਰਸਈਕਲਾਂ ’ਤੇ ਸ਼ਹਿਰ ਅਜਨਾਲਾ ਸਮੇਤ ਤਹਿਸੀਲ ਅਜਨਾਲਾ ਦੇ ਪਿੰਡਾਂ ਮੱਲੂਨੰਗਲ, ਜਗਦੇਵ ਕਲਾਂ, ਗੁਰੂ ਕਾ ਬਾਗ, ਤੇਡ਼ਾ ਕਿਆਮਪੁਰ ਘੁੱਕੇਵਾਲੀ, ਪੰਜਗਰਾਈਂ ਤੇ ਰਾਜਾਸਾਂਸੀ ਦੇ ਬਾਜ਼ਾਰਾਂ ’ਚ ਰੋਸ ਮਾਰਚ ਕੱਢਿਆ। ਇਸ ਮੌਕੇ ਸਤਵਿੰਦਰ ਸਿੰਘ ਓਠੀਆਂ, ਗੁਰਤੇਜ ਸਿੰਘ ਮਾਕੋਵਾਲ, ਸਾਹਿਬ ਸਿੰਘ ਬੂਆਨੰਗਲੀ, ਗੁਰਸ਼ਿੰਦਰ ਸਿੰਘ ਮੱਲੂਨੰਗਲ, ਰਜਿੰਦਰ ਸਿੰਘ ਭਲਾ ਪਿੰਡ, ਦਿਲਸ਼ੇਰ ਸਿੰਘ, ਸੋਨੂੰ ਲੋਹਾਰਕਾ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ, ਪਰਮਜੀਤ ਸਿੰਘ ਜਗਦੇਵ ਕਲਾਂ ਆਦਿ ਹਾਜ਼ਰ ਸਨ।
ਸਵਰਗਵਾਸੀ ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ 'ਚ ਸ਼ਹਿਰ ਦਾ ਨੰਬਰ ਇਕ ਪਾਰਕ ਬਣੇਗਾ
NEXT STORY