ਫਿਰੋਜ਼ਪੁਰ (ਕੁਮਾਰ,ਪਰਮਜੀਤ,ਮਲਹੋਤਰਾ,ਮਨਦੀਪ) - ਫਿਰੋਜਪੁਰ ਸ਼ਹਿਰ ਦੀ ਹਾਊਸਿੰਗ ਬੋਰਡ ਕਲੋਨੀ 'ਚ ਅੱਜ ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਸਵਰਗਵਾਸੀ ਸ਼੍ਰੀਮਤੀ ਸਵਦੇਸ਼ ਚੋਪੜਾ ਮੈਮੋਰੀਅਲ ਪਾਰਕ ਦਾ ਉਦਘਾਟਨ ਕੀਤਾ ਅਤੇ ਸਵਰਗਵਾਸੀ ਸ਼੍ਰੀਮਤੀ ਚੋਪੜਾ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਾਰਕ 'ਚ ਪੌਦੇ ਲਗਾਏ। ਇਸ ਮੌਕੇ 'ਤੇ ਬਾਪੂ ਜਤਿੰਦਰ ਮਹਿਰਾ, ਰਾਮ ਅਵਤਾਰ, ਲਾਈਫ ਸੇਵਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਜੇ.ਐਸ. ਸੋਢੀ ਤੇ ਉਨ੍ਹਾਂ ਦੇ ਸਾਥੀ, ਫਿਰੋਜਪੁਰ ਵੈਲਫੇਅਰ ਕਲੱਬ ਦੇ ਪ੍ਰਵੀਨ ਮਲਹੋਤਰਾ ਤੇ ਉਨ੍ਹਾਂ ਦੇ ਸਾਥੀ, ਰਿੰਕੂ ਗਰੋਵਰ, ਦਲਜੀਤ ਦੁਲਚੀ ਕੇ, ਰਿਸ਼ੀ ਸ਼ਰਮਾ, ਸੁਖਵਿੰਦਰ ਅਟਾਰੀ, ਬਲਬੀਰ ਬਾਠ, ਬੋਹੜ ਸਿੰਘ, ਤਿਲਕ ਰਾਜ ਆੜਤੀ, ਅਮਰੀਕ ਸਿੰਘ, ਸਿੱਪੀ, ਅਨੁਰਾਗ ਐਰੀ, ਗੋਗੀ ਪਿਆਰੇਆਣਾ, ਇੰਦਰ ਹਾਂਡਾ, ਕੁਲਦੀਪ ਗੱਖੜ, ਸਤਨਾਮ ਸਿੰਘ, ਕਸ਼ਮੀਰ ਸਿੰਘ ਤੇ ਵੱਖ ਵੱਖ ਸੰਗਠਨਾਂ ਦੇ ਆਹੁਦੇਦਾਰ ਮੋਜੂਦ ਸਨ।
ਪਰਮਿੰਦਰ ਸਿੰਘ ਪਿੰਕੀ ਨੇ ਸਵਰਗਵਾਸੀ ਸ਼੍ਰੀਮਤੀ ਸਵਦੇਸ਼ ਚੋਪੜਾ ਦੇ ਜੀਵਨ 'ਤੇ ਵਿਸਥਾਰਪੂਰਵਕ ਰੋਸ਼ਨੀ ਪਾਉਂਦੇ ਕਿਹਾ ਕਿ ਉਨ੍ਹਾ ਵੱਲੋਂ ਦਿਖਾਏ ਰਸਤੇ 'ਤੇ ਚੱਲਦੇ ਸਾਨੂੰ ਵੀ ਆਪਣਾ ਜੀਵਨ ਸਮਾਜ ਦੀ ਸੇਵਾ, ਰਾਸ਼ਟਰ ਨਿਰਮਾਨ ਅਤੇ ਜਰੂਰਤਮੰਦ ਲੋਕਾਂ ਦੀ ਮਦਦ 'ਚ ਲਗਾਉਣਾ ਚਾਹੀਦਾ ਹੈ। ਸ਼੍ਰੀ ਪਿੰਕੀ ਨੇ ਕਿਹਾ ਕਿ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੇ ਮਾਰਗ ਦਰਸ਼ਨ 'ਤੇ ਚੱਲਦੇ ਅੱਜ ਵੀ ਹਿੰਦ ਸਮਾਚਾਰ ਸਮੂਹ ਜੰਮੂ ਕਸ਼ਮੀਰ ਦੇ ਅੱਤਵਾਦ ਤੋਂ ਪੀੜਤ ਪਰਿਵਾਰਾਂ ਨੂੰ ਲਗਾਤਾਰ ਰਾਸ਼ਨ ਤੇ ਮਦਦ ਭੇਜ ਰਿਹਾ ਹੈ ਅਤੇ ਸ਼ਹੀਦ ਪਰਿਵਾਰ ਫੰਡ ਦੇ ਰਾਂਹੀ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਇਸ ਪਾਰਕ 'ਚ ਲੋਕਾਂ ਦੇ ਲਹੀ ਅਤੇ ਖਾਸ ਕਰਕੇ ਬੱਚਿਆਂ ਦੇ ਲਈ ਹਰ ਤਰ੍ਹਾ ਦੀਆਂ ਬੁਨਿਆਦੀ ਸਹੂਲਤਾਂ ਅਤੇ ਝੂਲਿਆ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾ ਨੇ ਲੋਕਾਂ ਨੂੰ ਇਸ ਪਾਰਕ ਆਸਪਾਸ ਅਤੇ ਆਪਣੇ ਘਰਾਂ 'ਚ ਸਫਾਈ ਰੱਖਣ ਦੀ ਅਪੀਲ ਕੀਤੀ।
ਅਜਵਿੰਦਰ ਸਿੰਘ ਦੀ ਪਤਨੀ ਵੱਲੋਂ ‘ਆਪ’ ਵਿਧਾਇਕ ਵਿਰੁੱਧ ਮਾਮਲਾ ਦਰਜ ਕਰਨ ਦੀ ਅਪੀਲ
NEXT STORY