ਸੁਨਾਮ ਉਧਮ ਸਿੰਘ ਵਾਲਾ (ਮੰਗਲਾ) — ਕਿਸਾਨਾਂ ਦੇ ਕਰਜ਼ ਦੇ ਮਾਮਲੇ 'ਚ ਸਭ ਤੋਂ ਵੱਧ ਵਿਸ਼ਵਾਸਘਾਤ, ਠੱਗੀ, ਧੋਖਾ ਕੈਪਟਨ ਸਰਕਾਰ ਨੇ ਕੀਤਾ ਹੈ। ਅਜਿਹਾ ਧੋਖਾ ਇਤਿਹਾਸ 'ਚ ਕਿਸੇ ਨੇ ਆਪਣੇ ਵੋਟਰਾਂ ਨਾਲ ਨਹੀਂ ਕੀਤਾ ਹੋਵੇਗਾ। ਪੰਜਾਬ ਦੇ ਕਿਸਾਨ ਕੈਪਟਨ ਦਾ ਮੋਤੀ ਮਹਿਲ ਤੋਂ ਬਾਹਰ ਆਉਣਾ ਬੰਦ ਕਰ ਦੇਣਗੇ ਕਿਉਂਕਿ ਲੋਕ ਹੁਣ ਨਿਰਾਸ਼ ਹੋ ਚੁੱਕੇ ਹਨ।
ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਨਾਮ ਹਲਕੇ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸਾਨਾਂ ਦਾ ਕਰਜ਼ ਮੁਆਫ ਤਾਂ ਕੀ ਹੋਣਾ ਸੀ ਉਲਟਾ ਦੁਗਣਾ ਹੋ ਗਿਆ। ਵਿਆਜ, ਪੈਨ ਵਿਆਜ, ਕਿਸਾਨਾਂ ਨੂੰ ਲੱਗ ਗਿਆ ਤੇ ਇਸ ਸਥਿਤੀ 'ਚ ਬੈਂਕਾਂ ਤੇ ਆੜਤੀਆਂ ਨੇ ਕਿਸਾਨਾਂ 'ਤੇ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ।
ਚੰਦੂਮਾਜਰਾ ਨੇ ਕਿਹਾ ਕਿ ਰੋਜ਼ਗਾਰ ਮੇਲਿਆਂ ਦੇ ਨਾਂ 'ਤੇ ਵੀ ਨੌਜਵਾਨਾਂ ਨਾਲ ਧੋਖਾ ਕੀਤਾ, ਉਹ ਸਿਰਫ ਡਰਾਮਾ ਸੀ। ਪਲੇਸਮੈਂਟ ਲਈ ਸਿੱਖਿਅਕ ਸੰਸਥਾਨਾ ਜੋ ਹਰ ਸਾਲ ਸਮਾਗਮ ਕਰਦੇ ਸਨ, ਉਨ੍ਹਾਂ ਨੂੰ ਹਾਈਜੈਕ ਕਰਦੇ ਸਨ ਉਨ੍ਹਾਂ ਨੂੰ ਹਾਈਜੈਕ ਕਰਕੇ ਰੋਜ਼ਗਾਰ ਮੇਲਿਆਂ ਦਾ ਨਾਂ ਦੇ ਦਿੱਤਾ ਹੈ। 50 ਹਜ਼ਾਰ ਨੌਕਰੀਆਂ ਦੇਣ ਦੀ ਗੱਲ ਕਹੀ ਗਈ ਸੀ, ਸਿਰਫ 58 ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨ੍ਹਾਂ 'ਚੋਂ 200 ਲੋਕਾਂ ਨੇ ਤਨਖਾਹ ਘੱਟ ਹੋਣ ਕਾਰਨ ਜੁਆਇੰਨ ਹੀ ਨਹੀਂ ਕੀਤਾ।
108 ਐਂਬੂਲੈਂਸ 'ਚ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ
NEXT STORY