ਜਲੰਧਰ (ਸ. ਹ.)- ਭਗਵੰਤ ਮਾਨ ਦਾ ਬਿਆਨ ਕਿ ਕੈਪਟਨ ਸਾਹਿਬ ਪਹਾੜਾਂ ਤੋਂ ਹੇਠਾਂ ਆਉਣ, ਦਾ ਕਰਾਰਾ ਜਵਾਬ ਦਿੰਦੇ ਹੋਏ ਕਾਂਗਰਸ ਦੀ ਬੁਲਾਰਨ ਨਿਮਿ²ਸ਼ਾ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਾੜਾਂ ਵਿਚ ਨਹੀਂ ਸਗੋਂ ਚੰਡੀਗੜ੍ਹ ਵਿਚ ਬੈਠੇ ਹਨ। ਨਿਮਿਸ਼ਾ ਦਾ ਕਹਿਣਾ ਸੀ ਕਿ ਭਗਵੰਤ ਮਾਨ ਖੁਦ ਕਾਂਗਰਸ ਪਾਰਟੀ ਵਿਚ ਆਉਣਾ ਚਾਹੁੰਦੇ ਸਨ ਪਰ ਕੈਪਟਨ ਨੇ ਉਨ੍ਹਾਂ ਨੂੰ ਦੋ-ਟੁੱਕ ਪਾਰਟੀ ਵਿਚ ਨਾ ਸ਼ਾਮਲ ਕਰਨ ਦਾ ਬਿਆਨ ਜਾਰੀ ਕਰ ਦਿੱਤਾ ਜਿਸ ਨਾਲ ਭਗਵੰਤ ਮਾਨ ਨੂੰ ਤਕਲੀਫ ਹੋਈ ਹੈ।
ਨਵਾਂਸ਼ਹਿਰ ਵਿਚ ਮਾਈਨਿੰਗ ਦੀ ਗੱਲ ਸਾਹਮਣੇ ਆਉਣ 'ਤੇ ਸਰਕਾਰ ਨੇ ਐਕਸ਼ਨ ਯਕੀਨੀ ਬਣਾਇਆ ਸੀ। ਲੋਕਾਂ ਨੂੰ ਸਾਡੀ ਸਰਕਾਰ 'ਤੇ ਵਿਸ਼ਵਾਸ ਹੈ। ਜੇਕਰ ਕਿਤੇ ਵੀ ਕਾਂਗਰਸੀਆਂ ਦਾ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਜਾਂ ਉਸ ਤੋਂ ਅਲੱਗ ਸੰਬੰਧਤ ਕਿਸੇ ਵੀ ਚੀਜ਼ ਨਾਲ ਲੈਣਾ-ਦੇਣਾ ਹੈ ਤਾਂ ਮੁੱਖ ਮੰਤਰੀ ਨੇ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਕਾਂਡ ਦੀ ਹਕੀਕਤ ਇਹ ਹੈ ਕਿ ਭਗਵੰਤ ਮਾਨ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਜਗ੍ਹਾ ਦਿਖਾ ਦਿੱਤੀ ਹੈ।
ਨਸ਼ੇ ਵਾਲੇ ਪਦਾਰਥ ਸਣੇ ਇਕ ਗ੍ਰਿਫਤਾਰ
NEXT STORY