ਲੁਧਿਆਣਾ (ਪੰਕਜ) : ਥਾਣਾ ਦੁੱਗਰੀ ਦੇ ਅਧੀਨ ਪੈਂਦੇ ਭਾਈ ਹਿੰਮਤ ਸਿੰਘ ਨਗਰ ਵਿਚ ਤੇਜ਼ ਰਫਤਾਰ ਕਾਰ ਦੇ ਕੰਧ ਤੋੜ ਕੇ ਘਰ ਵਿਚ ਵੜਨ ਦੀ ਖ਼ਬਰ ਹੈ। ਇਸ ਘਟਨਾ ਵਿਚ ਜਿਥੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਉਥੇ ਕਾਰ ਚਾਲਕ ਅਤੇ ਉਸ ਦਾ ਸਾਥੀ ਵੀ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।
ਥਾਣਾ ਦੁੱਗਰੀ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਕਾਰ ਦੇ ਚਾਲਕ ਤੋਂ ਇਕ ਹੋਰ ਕਾਰ ਨੂੰ ਟੱਕਰ ਵੱਜ ਗਈ ਸੀ, ਜਿਸ 'ਤੇ ਦੂਜੀ ਕਾਰ ਵਾਲੇ ਇਨ੍ਹਾਂ ਦੀ ਕਾਰ ਦਾ ਪਿੱਛਾ ਕਰਨ ਲੱਗੇ।
ਇਸੇ ਤੋਂ ਘਬਰਾ ਕੇ ਚਾਲਕ ਨੇ ਕਾਰ ਭਜਾ ਲਈ ਅਤੇ ਹਿੰਮਤ ਸਿੰਘ ਨਗਰ ਵਿਚ ਕਾਰ ਬੇਕਾਬੂ ਹੋ ਕੇ ਕੰਧ ਤੋੜ ਕੇ ਇਕ ਘਰ ਵਿਚ ਜਾ ਵੜੀ, ਜਿਸ ਨਾਲ ਕਾਫੀ ਨੁਕਸਾਨ ਹੋਇਆ ਹੈ। ਕਾਰ ਸਵਾਰਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।
ਮਾਮਲਾ ਭਾਰੀ ਰਕਮ ਦੇ ਘਪਲੇ ਦਾ : ਪਾਵਰਕਾਮ ਵਿਭਾਗ ਦੇ ਮੁੱਖ ਖਜ਼ਾਨਚੀ ਸਮੇਤ 2 ਨੂੰ 4-4 ਸਾਲ ਕੈਦ
NEXT STORY