ਸੰਗਰੂਰ (ਵੈੱਬ ਡੈਸਕ): ਪੰਜਾਬੀ ਫ਼ਿਲਮ ਇੰਡਸਟਰੀ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੰਡਸਟਰੀ ਦੇ ਉੱਭਰਦੇ ਸਿਤਾਰੇ ਤੇ ਨਾਮੀ ਅਦਾਕਾਰ ਵਿਪਨ ਜੋਸ਼ੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਲਹਿਰਾਗਾਗਾ ਨੇੜੇ ਭਾਈ ਕੀ ਪਿਸ਼ੋਰ ਪਿੰਡ ਦੇ ਰਹਿਣ ਵਾਲਾ ਸੀ ਤੇ 'ਮਿੱਟੀ ਨਾ ਫ਼ਰੋਲ ਜੋਗੀਆ' ਸਣੇ ਕਈ ਫ਼ਿਲਮਾਂ ਤੇ ਇਕ ਦਰਜਨ ਤੋਂ ਵੱਧ ਗੀਤਾਂ ਵਿਚ ਕੰਮ ਕਰ ਚੁੱਕਿਆ ਸੀ।
ਜਾਣਕਾਰੀ ਮੁਤਾਬਕ, ਵਿਪਨ ਜੋਸ਼ੀ ਘੋੜੇਨਾਬ ਪਿੰਡ ਤੋਂ ਆਪਣੇ ਜੱਦੀ ਪਿੰਡ ਭਾਈ ਕੀ ਪਿਸ਼ੋਰ ਵੱਲ ਨੂੰ ਜਾ ਰਿਹਾ ਸੀ, ਕਿ ਰਾਹ ਵਿਚ ਸੜਕ ਦੇ ਟੋਏ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ ਉਸ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ ਪਿੰਡ ਭਾਈ ਕੀ ਪਿਸ਼ੌਰ ਦੇ ਸ਼ਮਸ਼ਾਨ ਘਾਟ ਵਿਚ ਬੇਹੱਦ ਗਮਗੀਨ ਮਾਹੌਲ ਵਿਚ ਕੀਤਾ ਗਿਆ।
ਅੰਮ੍ਰਿਤਸਰ: ਵਧਦੀ ਮਹਿੰਗਾਈ ਦਾ ਵਪਾਰ ’ਤੇ ਗੰਭੀਰ ਅਸਰ, ਕੱਚੇ ਮਾਲ ਦੀਆਂ ਕੀਮਤਾਂ 'ਚ 60 ਫ਼ੀਸਦੀ ਉਛਾਲ
NEXT STORY