ਤਲਵੰਡੀ ਭਾਈ (ਗੁਲਾਟੀ) : ਬੀਤੀ ਰਾਤ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਲੱਲੇ ਵਾਲੇ ਮੋੜ ਨੇੜੇ ਇਕ ਡੋਲੀ ਵਾਲੀ ਕਾਰ ਟਰਾਲੇ ਨਾਲ ਟਕਰਾਉਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ, ਜਿਸ ਨਾਲ ਕਾਰ ਸਵਾਰ 4 ਜਾਣੇ ਜਖ਼ਮੀ ਹੋ ਗਏ। ਜਿਨ੍ਹਾਂ 'ਚੋਂ 2 ਨੂੰ ਹਾਈਵੇ ਪੁਲਸ ਨੇ ਸਥਾਨਕ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਲਿਆਦਾ ਗਿਆ ਅਤੇ ਹੁਣ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਮੌਕੇ 'ਤੇ ਪੁੱਜੀ ਹਾਈਵੇ ਪੁਲਸ ਦੇ ਅਧਿਕਾਰੀ ਗਿਆਨ ਸਿੰਘ ਨੇ ਦੱਸਿਆ ਕਿ ਸਵਿੱਫਟ ਕਾਰ ਜੋ ਡੋਲੀ ਲੈ ਕੇ ਪਿਆਰੇਆਣਾ ਤੋਂ ਵਾਪਸ ਝੰਡੇਆਣਾ ਪਰਤ ਰਹੀ ਸੀ, ਕਿ ਪਿੰਡ ਲੱਲੇ ਦੇ ਮੋੜ 'ਤੇ ਇਕ ਟਰਾਲੇ ਨਾਲ ਜਾ ਟਕਰਾਈ। ਇਸ ਹਾਦਸੇ 'ਚ ਕਾਰ ਚਾਲਕ ਹਰਮੰਦਰ ਸਿੰਘ ਪੁੱਤਰ ਬਲਵੀਰ ਸਿੰਘ, ਸਰਬਜੀਤ ਕੌਰ ਪਤਨੀ ਗੁਰਮੀਤ ਸਿੰਘ, ਸਰਬਜੀਤ ਕੌਰ ਪਤਨੀ ਮਹਿੰਦਰ ਸਿੰਘ ਅਤੇ ਇਕ ਛੋਟਾ ਬੱਚਾ ਸਾਰੇ ਵਾਸੀਆਨ ਝੰਡੇਆਣਾ, ਜ਼ਿਲ੍ਹਾਂ ਮੋਗਾ ਦੇ ਨਾਮ ਤੋਂ ਪਛਾਣ ਹੋਈ ਹੈ। ਦੱਸਿਆ ਜਾਂਦਾ ਹੈ ਕਿ ਕਾਰ 'ਚ ਸਵਾਰ ਵਿਆਹ ਵਾਲਾ ਲੜਕਾ ਹਰਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਅਤੇ ਵਿਆਹ ਵਾਲੀ ਲੜਕੀ ਇਸ ਹਾਦਸੇ 'ਚ ਵਾਲ-ਵਾਲ ਬੱਚ ਗਏ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਰਾਲਾ ਚਾਲਕ ਮੌਕੇ 'ਤੇ ਟਰਾਲੇ ਸਮੇਤ ਫਰਾਰ ਹੋ ਗਿਆ।
ਸਾਹਮਣੇ ਆਈਆਂ ਹਨੀਪ੍ਰੀਤ ਦੇ ਵਿਆਹ ਦੀਆਂ ਤਸਵੀਰਾਂ
NEXT STORY