ਮੁੱਲਾਂਪੁਰ ਦਾਖਾ (ਸੰਜੀਵ)— ਬੀਤੀ ਸ਼ਾਮ ਸਥਾਨਕ ਰਾਏਕੋਟ ਰੋਡ 'ਤੇ ਨਵੀਂ ਦਾਣਾ ਮੰਡੀ ਰਕਬਾ ਦੇ ਨੇੜੇ ਲੋਗਨ ਕਾਰ ਨੇ ਸਾਇਕਲ ਸਵਾਰ ਦੋ ਬੱਚਿਆਂ ਨੂੰ ਦਰੜ ਦਿੱਤਾ ਜਿਸ ਕਾਰਨ ਹਾਦਸੇ ਵਿਚ ਇਕ ਬੱਚੇ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਡੀ. ਐਮ. ਸੀ. ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਦਾਖਾ ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਡਾਗੋ ਨੇ ਘਟਨਾ ਸਥਾਨ 'ਤੇ ਪੁਹੰਚ ਕੇ ਹਾਦਸਾ ਗ੍ਰਸਤ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਪਰ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ 7 ਵਜੇਂ ਦੇ ਕਰੀਬ ਰਕਬਾ ਇੱਟਾਂ ਦੇ ਭੱਠੇ ਤੇ ਪੰਥੇਰ ਦਾ ਕੰਮ ਕਰਨ ਵਾਲੇ ਯੁਗੇਸ਼ ਕੁਮਾਰ ਦਾ ਲੜਕਾ ਵਿਪੁਲ ਅਤੇ ਕਮਲ ਦਾ ਲੜਕਾ ਸ਼ੁਭਮ ਆਪਣੇ ਸਾਈਕਲ 'ਤੇ ਪੀਣ ਵਾਲਾ ਪਾਣੀ ਲੈਣ ਲਈ ਭੱਠੇ ਦੇ ਨਜ਼ਦੀਕ ਪੈਟਰੋਲ ਪੰਪ 'ਤੇ ਗਏ ਸਨ ਅਤੇ ਜਦੋਂ ਉਹ ਪਾਣੀ ਲੈ ਕੇ ਵਾਪਸ ਆ ਰਹੇ ਸਨ ਤਾਂ ਸੁਧਾਰ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਲੋਗਨ ਕਾਰ ਜਿਸ ਨੂੰ ਪੰਡੋਰੀ ਦਾ ਰਹਿਣ ਵਾਲਾ ਨੌਜਵਾਨ ਚਲਾ ਰਿਹਾ ਸੀ ਨੇ ਆਪਣੀ ਲਪੇਟ 'ਚ ਲੈ ਲਿਆ।ਹਾਦਸਾ ਹੁੰਦਾ ਦੇਖ ਪੈਟਰੋਲ ਪੰਪ ਦੇ ਕਰਮਚਾਰੀਆਂ, ਰਾਹਗੀਰਾਂ ਅਤੇ ਭੱਠੇ ਦੀ ਲੇਬਰ ਨੇ ਮੌਕੇ 'ਤੇ ਪੁਹੰਚ ਕੇ ਜ਼ਖਮੀ ਬੱਚਿਆਂ ਨੂੰ ਪਹਿਲਾ ਪੰਡੋਰੀ ਨਰਸਿੰਗ ਹੋਮ ਮੁੱਲਾਂਪੁਰ ਪੁਹੰਚਾਇਆ ਜਿਥੇ ਬੱਚਿਆਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡੀ. ਐਮ. ਸੀ. ਲੁਧਿਆਣਾ ਭੇਜ ਦਿੱਤਾ ਗਿਆ ਅਤੇ ਦੇਰ ਰਾਤ ਵਿਪੁਲ 14 ਸਾਲ ਪੁੱਤਰ ਯੁਗੇਸ਼ ਦੀ ਮੌਤ ਹੋ ਗਈ ਅਤੇ ਸ਼ੁਭਮ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਪੰਜਾਬ ਦਾ ਭਲਾ ਸਿਰਫ਼ ਕਾਂਗਰਸ ਸਰਕਾਰ ਵੇਲੇ ਹੀ ਹੋ ਸਕਦਾ ਹੈ : ਰਾਜਾ ਵੜਿੰਗ
NEXT STORY