ਜਲੰਧਰ, (ਰਾਜੇਸ਼)- ਵਿਆਹ ਵਿਚ ਪਹੁੰਚਣ ਦੀ ਜਲਦੀ ਵਿਚ ਤੇਜ਼ ਰਫਤਾਰ ਕਾਰ ਚਾਲਕ ਨੇ ਜੰਡੂ ਸਿੰਘਾ ਤੋਂ ਜਲੰਧਰ ਆ ਰਹੇ ਆਟੋ ਚਾਲਕ ਨੂੰ ਪਿੱਛਿਓਂ ਠੋਕ ਦਿੱਤਾ। ਜ਼ੋਰਦਾਰ ਟੱਕਰ ਨਾਲ ਆਟੋ ਪਲਟ ਗਿਆ ਤੇ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਾਦਸੇ ਵਿਚ ਕਾਰ ਵੀ ਨੁਕਸਾਨੀ ਗਈ।
ਜਾਣਕਾਰੀ ਮੁਤਾਬਿਕ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕਾਂਗੜਾ ਦੇ ਦੇਹਰਾਦੂਨ ਵਾਸੀ ਵਿਨੋਦ ਕੁਮਾਰ ਪਰਿਵਾਰ ਸਣੇ ਜਲੰਧਰ ਆ ਰਹੇ ਸਨ। ਅਵਤਾਰ ਨਗਰ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ਵਿਆਹ ਸੀ। ਵਿਆਹ 'ਚ ਜਲਦੀ ਪਹੁੰਚਣ ਦੇ ਚੱਕਰ ਵਿਚ ਦੁਪਹਿਰ ਦੇ ਸਮੇਂ ਜੰਡੂ ਸਿੰਘਾ ਤੋਂ ਰਾਮਾ ਮੰਡੀ ਰੋਡ 'ਤੇ ਹਿਮਾਚਲ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਅੱਗੇ ਜਾ ਰਹੇ ਆਟੋ ਨੂੰ ਟੱਕਰ ਮਾਰ ਦਿੱਤੀ।
ਜ਼ੋਰਦਾਰ ਟੱਕਰ ਤੋਂ ਬਾਅਦ ਆਟੋ ਖੇਤਾਂ ਵਿਚ ਪਲਟ ਗਿਆ। ਹਾਦਸੇ ਤੋਂ ਬਾਅਦ ਟਰੈਫਿਕ ਜਾਮ ਹੋ ਗਿਆ। ਲੋਕਾਂ ਨੇ ਗੰਭੀਰ ਤੌਰ 'ਤੇ ਜ਼ਖਮੀ ਆਟੋ ਚਾਲਕ ਅਸ਼ੋਕ ਕੁਮਾਰ ਪੁੱਤਰ ਮੋਹਿੰਦਰ ਪਾਲ ਵਾਸੀ ਲਾਡੋਵਾਲੀ ਰੋਡ ਨੂੰ ਹਸਪਤਾਲ ਦਾਖਲ ਕਰਵਾਇਆ।
ਸੂਚਨਾ ਮਿਲਦਿਆਂ ਹੀ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਦਲਜਿੰਦਰ ਸਿੰਘ ਮੌਕੇ 'ਤੇ ਪਹੁੰਚੇ। ਜਾਂਚ ਅਧਿਕਾਰੀ ਨੇ ਦੇਰ ਸ਼ਾਮ ਦੱਸਿਆ ਕਿ ਆਟੋ ਚਾਲਕ ਦੀ ਹਾਲਤ ਗੰਭੀਰ ਹੋਣ ਕਾਰਨ ਬਿਆਨ ਕਲਮਬੱਧ ਨਹੀਂ ਹੋ ਸਕੇ ਹਨ। ਆਟੋ ਚਾਲਕ ਦੇ ਬਿਆਨ ਲਿਖਵਾਉਣ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੈਂਬ੍ਰਿਜ ਦੀ ਵਿਦਿਆਰਥਣ ਦਾ ਮਾਮਲਾ : 11ਵੀਂ ਦੇ 2 ਵਿਦਿਆਰਥੀਆਂ 'ਤੇ ਕੇਸ ਦਰਜ
NEXT STORY