ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਵੈਰੋਕੇ ਪੁਲਸ ਨੇ ਇਕ ਸਕੂਟਰੀ ਸਵਾਰ ਨੂੰ ਟੱਕਰ ਮਾਰਨ ਵਾਲੇ ਸਕਾਰਪੀਓ ਚਾਲਕ 'ਤੇ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਰਮਜੀਤ ਸਿੰਘ ਦਰੋਗਾ ਨੇ ਦੱਸਿਆ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਰਮਲ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਤਾਰੇਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 13-08-2025 ਨੂੰ ਉਹ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਕੰਮਕਾਰ ਲਈ ਮੰਡੀ ਰੋੜਾਂਵਾਲੀ ਗਿਆ ਸੀ।
ਜਦੋਂ ਉਹ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਸੁਖਜੀਤ ਕੌਰ ਉਰਫ਼ ਪਰਮਜੀਤ ਕੌਰ ਪਤਨੀ ਲੇਟ ਰਾਜਵਿੰਦਰ ਸਿੰਘ ਵਾਸੀ ਤਾਰੇਵਾਲਾ ਨੇ ਉਸਨੂੰ ਹੱਥ ਕਰਕੇ ਲਿਫਟ ਮੰਗੀ। ਦੋਵੇਂ ਜਣੇ ਸਕੂਟਰੀ 'ਤੇ ਸਵਾਰ ਹੋ ਗਏ। ਜਦ ਪਿੰਡ ਰੋਹੀਵਾਲਾ ਦੇ ਪੁੱਲ ਕੋਲ ਪੁੱਜੇ ਤਾਂ ਇਕ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਗੱਡੀ ਨੇ ਉਸਦੀ ਸਕੂਟਰੀ ਵਿੱਚ ਟੱਕਰ ਮਾਰੀ, ਜਿਸ ਨਾਲ ਦੋਹਾਂ ਦੇ ਸੱਟਾਂ ਲੱਗ ਗਈਆਂ ਅਤੇ ਸੁਖਜੀਤ ਕੌਰ ਉਰਫ਼ ਪਰਮਜੀਤ ਕੌਰ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦਾਖ਼ਲ ਕਰਵਾਇਆ। ਜਿੱਥੇ ਉਸ ਦੀ ਜ਼ਿਆਦਾ ਸੱਟਾਂ ਹੋਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਤਰਸੇਮ ਸਿੰਘ ਵਾਸੀ ਪਾਕਾ 'ਤੇ ਪਰਚਾ ਦਰਜ ਕੀਤਾ ਹੈ।
ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
NEXT STORY