ਗੋਰਾਇਆ(ਮੁਨੀਸ਼)— ਲੁਧਿਆਣਾ ਤੋਂ ਫਗਵਾੜਾ ਜਾ ਰਹੀ ਇੰਡੀਕਾ ਕਾਰ ਨੂੰ ਗੋਰਾਇਆ ਦੇ ਗੋਹਵਾਰ ਰੇਡੀਓ ਸਟੇਸ਼ਨ ਦੇ ਕੋਲ ਅਚਾਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਇਸ ਹਾਦਸੇ 'ਚ ਪਤੀ-ਪਤਨੀ ਵਾਲ-ਵਾਲ ਬਚੇ ਹਨ। ਕਾਰ ਦੇ ਡਰਾਈਵਰ ਬੰਨੀ ਵਾਸੀ ਫਗਵਾੜਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਲੁਧਿਆਣੇ ਤੋਂ ਫਗਵਾੜਾ ਜਾ ਰਹੇ ਸਨ ਕਿ ਕਾਰ ਦੇ ਬੋਨੇਟ 'ਚੋਂ ਅਚਾਨਕ ਧੂੰਆ ਨਿਕਲਣ ਲੱਗ ਗਿਆ, ਜਿਸ ਕਰਕੇ ਉਨ੍ਹਾਂ ਨੇ ਕਾਰ ਰੋਕੀ ਅਤੇ ਉਹ ਦੋਵੇਂ ਕਾਰ 'ਚੋਂ ਬਾਹਰ ਆ ਗਏ। ਕਾਰ 'ਚੋਂ ਬਾਹਰ ਆਉਂਦੇ ਸਾਰ ਹੀ ਉਨ੍ਹਾਂ ਦੇ ਸਾਹਮਣੇ ਕਾਰ ਦਾ ਅੱਗੇ ਦਾ ਹਿੱਸਾ ਬੁਰੀ ਤਰ੍ਹਾਂ ਨਾਲ ਸੜ ਗਿਆ। ਉਨ੍ਹਾਂ ਨੇ ਦੱਸਿਆ ਕਿ ਨੇੜੇ ਤੋਂ ਹੀ ਇਕ ਫੈਕਟਰੀ 'ਚੋਂ ਅੱਗ 'ਤੇ ਕਾਬੂ ਪਾਉਣ ਵਾਲੇ 2 ਸਿਲੰਡਰਾਂ ਦੀ ਮਦਦ ਨਾਲ ਅਤੇ ਸੜਕ ਦੇ ਨਾਲ ਬਣੇ ਨਾਲਿਆਂ 'ਚੋਂ ਬਰਸਾਤ ਦੇ ਪਾਣੀ ਨਾਲ ਅੱਗ 'ਤੇ ਕਾਬੂ ਪਾਇਆ ਗਿਆ।
ਇਕ ਹਫਤੇ ਤੋਂ ਜਲੰਧਰ ਦੇ ਹੋਟਲ 'ਚ ਰਹਿ ਰਹੇ ਐੱਨ. ਆਰ. ਆਈ ਨਾਲ ਵਾਪਰੀ ਅਣਹੋਣੀ, ਗਿਆ ਲੁੱਟਿਆ (ਤਸਵੀਰਾਂ)
NEXT STORY