ਰਾਏਕੋਟ (ਰਾਜ ਬੱਬਰ) : ਰਾਏਕੋਟ ਸ਼ਹਿਰ ਦੇ ਬਾਹਰ ਰਾਏਕੋਟ-ਬਰਨਾਲਾ ਰੋਡ ’ਤੇ ਸਥਿਤ ਬੂਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਦੇ ਨੇੜੇ ਇਕ ਵਰਨਾ ਕਾਰ ਸਵਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਮੋਟਰਸਾਈਕਲ ਸਵਾਰ ਰਾਏਕੋਟ ਵਾਸੀ ਚਾਚੇ-ਭਤੀਜੇ ਦੀ ਹਾਦਸੇ ’ਚ ਮੌਤ ਹੋ ਗਈ, ਜਦਕਿ ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਦੋ ਵਰਨਾ ਕਾਰਾਂ ’ਚ ਸਵਾਰ ਨੌਜਵਾਨ ਆਪਸ ’ਚ ਕਾਰਾਂ ਦੀ ਰੇਸ ਲਗਾ ਰਹੇ ਸਨ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਤੇਜ਼ ਰਫ਼ਤਾਰ ਕਾਰ ਕਾਫੀ ਉੱਚੀ ਉਡਦੀ ਹੋਈ ਸੜਕ ਨੇੜੇ ਲੱਗੇ ਝੋਨੇ ਦੇ ਖੇਤਾਂ ਵਿਚ ਜਾ ਡਿੱਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ ’ਚ ਫਿਰ ਖੂਨੀ ਵਾਰਦਾਤ, ਮਾਮੂਲੀ ਤਕਰਾਰ ’ਚ ਗੁਆਂਢੀ ਦਾ ਕਤਲ
ਇਸ ਮੌਕੇ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਬਰਨਾਲਾ ਵਾਲੇ ਪਾਸਿਓਂ ਆ ਰਹੀਆਂ ਚਿੱਟੇ ਅਤੇ ਕਾਲੇ ਰੰਗ ਦੀਆਂ 2 ਵਰਨਾ ਕਾਰਾਂ ਆਪਸ ਵਿਚ ਰੇਸ ਲਗਾਉਂਦੀਆਂ ਬੇਹੱਦ ਤੇਜ਼ ਰਫਤਾਰ ਨਾਲ ਰਾਏਕੋਟ ਵੱਲ ਆ ਰਹੀਆਂ ਸਨ ਪਰ ਜਦੋਂ ਇਹ ਕਾਰ ਰਾਏਕੋਟ ਸ਼ਹਿਰ ਦੇ ਬਾਹਰ ਬਰਨਾਲਾ ਰੋਡ ’ਤੇ ਸਥਿਤ ਬੂਡਿੰਗ ਬਰੇਨਜ਼ ਸਕੂਲ ਨੇੜੇ ਪਹੁੰਚੀਆਂ ਤਾਂ ਕਾਲੇ ਰੰਗ ਦੀ ਤੇਜ਼ ਰਫ਼ਤਾਰ ਵਰਨਾ ਕਾਰ (ਪੀ. ਬੀ. 65 ਏ.ਆਰ 9342), ਜਿਸ ਨੂੰ ਮੁਕਲ ਸਿੰਗਲਾ ਵਾਸੀ-ਮਾਡਲ ਟਾਊਨ, ਬਠਿੰਡਾ ਚਲਾ ਰਿਹਾ ਸੀ, ਜਦਕਿ ਹਿਮਾਂਸ਼ੂ ਸਿੰਗਲਾ ਵਾਸੀ-ਬਠਿੰਡਾ ਵੀ ਉਸ ਕਾਰ ’ਚ ਸਵਾਰ ਸੀ, ਨੇ ਅੱਗੇ ਜਾ ਰਹੇ ਮੋਟਰਸਾਈਕਲ (ਪੀਬੀ 10 ਈ.ਟੀ 2745) ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਦੌਰਾਨ ਕਾਰ ਹਵਾ ਵਿਚ ਉੱਡਦੀ ਹੋਈ ਸੜਕ ਝੋਨੇ ਦੇ ਖੇਤਾਂ ਵਿਚ ਜਾ ਡਿੱਗੀ।
ਇਹ ਵੀ ਪੜ੍ਹੋ : ਟਵਿੱਟਰ ’ਤੇ ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਡੀ. ਜੀ. ਪੀ. ਪੰਜਾਬ ’ਤੇ ਚੁੱਕੇ ਸਵਾਲ
ਹਾਦਸੇ ਕਾਰਨ ਰਾਏਕੋਟ ਵਾਸੀ 18 ਸਾਲਾ ਨੌਜਵਾਨ ਮੋਟਰਸਾਈਕਲ ਸਵਾਰ ਤਰੁਣ ਭੰਡਾਰੀ ਦੀ ਮੌਕੇ ’ਤੇ ਮੌਤ ਹੋ ਗਈ, ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਦਕਿ ਉਸ ਦਾ ਚਾਚਾ ਰਾਜਕੁਮਾਰ ਉਰਫ ਟੀਨਾ ਭੰਡਾਰੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਿਸ ਨੂੰ ਰਾਹਗੀਰ ਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ-ਕੁਰੜ ਨੇ ਮਨੁੱਖਤਾ ਦਿਖਾਉਂਦਿਆਂ ਆਪਣੀ ਪਤਨੀ ਅਤੇ ਬੱਚੇ ਨੂੰ ਕਾਰ ਵਿਚੋਂ ਘਟਨਾ ਸਥਾਨ ’ਤੇ ਉਤਾਰ ਕੇ ਜ਼ਖਮੀ ਨੂੰ ਲਾਈਫ ਕੇਅਰ ਹਸਪਤਾਲ ਰਾਏਕੋਟ ਵਿਖੇ ਇਲਾਜ ਲਈ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : 6 ਸਾਲਾ ਭਤੀਜੀ ਨਾਲ ਚਾਚੇ ਨੇ ਟੱਪੀਆਂ ਹੱਦਾਂ, ਅਖੀਰ ਵੱਡਾ ਜਿਗਰਾ ਕਰਕੇ ਮਾਂ ਨੇ ਪੁਲਸ ਸਾਹਮਣੇ ਖੋਲ੍ਹੀ ਕਰਤੂਤ
ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਸ ਥਾਣਾ ਸਿਟੀ ਰਾਏਕੋਟ ਦੇ ਐੱਸ. ਐੱਚ. ਓ. ਵਿਨੋਦ ਕੁਮਾਰ ਨੇ ਸਮੇਤ ਪੁਲਸ ਪਾਰਟੀ ਘਟਨਾ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਭੇਜਿਆ। ਉੱਥੇ ਹੀ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : ਮਾਂ ’ਤੇ ਢਾਹੇ ਪਿਓ ਤੇ ਦਾਦੇ ਦੇ ਤਸ਼ੱਦਦ ਨੂੰ 15 ਸਾਲਾ ਪੁੱਤ ਕੀਤਾ ਬਿਆਨ, ਦੱਸਿਆ ਕਿਵੇਂ ਕਤਲ ਕੀਤੀ ਮਾਂ
ਦੱਸਣਯੋਗ ਹੈ ਕਿ ਮ੍ਰਿਤਕ ਟੀਨਾ ਭੰਡਾਰੀ ਬੈਂਕਾਂ, ਸਰਕਾਰੀ ਦਫ਼ਤਰਾਂ ਅਤੇ ਹੋਰ ਅਦਾਰਿਆਂ ਵਿਚ ਟਿਫਨ ਸਿਸਟਮ ਰਾਹੀਂ ਖਾਣਾ ਸਪਲਾਈ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਪ੍ਰੰਤੂ ਚਾਚੇ-ਭਤੀਜੇ ਦੀ ਮੌਤ ਨਾਲ ਜਿੱਥੇ ਪਰਿਵਾਰ ਉੱਪਰ ਦੁੱਖਾਂ ਦਾ ਕਹਿਰ ਟੁੱਟ ਗਿਆ, ਉੱਥੇ ਹੀ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪ੍ਰਕਾਸ਼ ਸਿੰਘ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ ਐੱਸ. ਆਈ. ਟੀ. ’ਚੋਂ ਦਿੱਤਾ ਅਸਤੀਫ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮਾਈਨਿੰਗ ਨੇ ਖ਼ਤਰੇ ’ਚ ਪਾਇਆ ਸਤਲੁਜ ਦਰਿਆ ਦਾ ਬੰਨ੍ਹ, ਲੋੜ ਤੋਂ ਵੱਧ ਡੂੰਘਾਈ ਤੱਕ ਕੱਢੀ ਜਾ ਰਹੀ ਰੇਤ
NEXT STORY