ਪਠਾਨਕੋਟ, (ਸ਼ਾਰਦਾ)- ਜੰਮੂ-ਜਲੰਧਰ ਨੈਸ਼ਨਲ ਹਾਈਵੇ 'ਤੇ ਸਥਿਤ ਮਲਿਕਪੁਰ ਵਿਚ ਖੂਨੀ ਚੌਕ ਵਜੋਂ ਮਸ਼ਹੂਰ ਗੋਲ ਚੌਕ ਵਿਚ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਕਾਨਵਾਂ ਥਾਣੇ ਦੇ ਮੁਨਸ਼ੀ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਦੁਰਘਟਨਾ ਦਾ ਸ਼ਿਕਾਰ ਹੋਈ ਕਾਰ ਨੰਬਰ ਡੀ ਐੱਲ 12-ਸੀ ਐੱਮ 3032 ਦਿੱਲੀ ਤੋਂ ਕਟੜਾ ਸਥਿਤ ਮਾਤਾ ਵੈਸ਼ਣੋ ਦੇਵੀ ਜਾ ਰਹੀ ਸੀ ਕਿ ਉਹ ਗੋਲ ਚੌਕ ਕੋਲ ਬੇਕਾਬੂ ਹੋ ਕੇ ਪਲਟ ਗਈ, ਜਿਸ ਵਿਚ ਦਿੱਲੀ ਵਾਸੀ 28 ਸਾਲਾ ਮੋਹਿਤ ਟਾਕ ਪੁੱਤਰ ਰਾਜੇਸ਼ ਟਾਕ ਦੀ ਮੌਤ ਹੋ ਗਈ ਜਦਕਿ ਜ਼ਿਲਾ ਸੋਨੀਪਤ ਦੇ ਪਿੰਡ ਕਤਲਪੁਰ ਵਾਸੀ 30 ਸਾਲਾ ਵਿਕਾਸ ਪੁੱਤਰ ਰਾਜ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਮੋਹਿਤ ਦੀ ਭੂਆ ਦਾ ਲੜਕਾ ਸੀ, ਜੋ ਵੈਸ਼ਣੋ ਦੇਵੀ ਦਰਸ਼ਨਾਂ ਲਈ ਜਾ ਰਿਹਾ ਸੀ। ਉਨ੍ਹਾਂ ਆਖਿਆ ਕਿ ਧਾਰਾ 174 ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਪਾਈਪ ਲੀਕੇਜ ਕਾਰਨ ਬਰਬਾਦ ਹੋ ਰਿਹੈ ਹਜ਼ਾਰਾਂ ਲਿਟਰ ਪਾਣੀ
NEXT STORY