ਲੁਧਿਆਣਾ (ਰਿਸ਼ੀ) : ਲੁਧਿਆਣਾ ਦੇ ਸਰਾਭਾ ਨਗਰ 'ਚ ਮੰਗਲਵਾਰ ਦੀ ਸਵੇਰ ਜ਼ਬਰਦਸਤ ਧਮਾਕਾ ਹੋਇਆ। ਲੋਕ ਬਾਹਰ ਆਏ ਤਾਂ ਸੜਕ 'ਤੇ ਧੂੰਆਂ ਹੀ ਧੂੰਆਂ ਸੀ। ਜਦੋਂ ਨਜ਼ਰ ਪਈ ਤਾਂ ਵੇਖਿਆਂ ਕਿ ਇਕ ਕਾਰ ਦਰੱਖਤ ਨਾਲ ਟਕਰਾਈ ਹੋਈ ਸੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਹਾਦਸਾ ਸਵੇਰ ਸਾਢੇ ਛੇ ਵਜੇ ਦਾ ਹੈ। ਲਾਲ ਰੰਗ ਦੀ ਇਕ ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਡਰਾਈਵਰ ਕਾਰ ਤੋਂ ਕੰਟਰੋਲ ਗਵਾ ਬੈਠਦਾ ਹੈ। ਤੇਜ਼ ਰਫਤਾਰ ਕਾਰ ਸੜਕ ਦੇ ਕੰਢੇ ਲੱਗੇ ਦਰੱਖਤ ਨਾਲ ਟਕਰਾ ਜਾਂਦੀ ਹੈ। ਸੜਕ 'ਤੇ ਧੂੰਆਂ ਹੀ ਧੂੰਆਂ ਹੋ ਜਾਂਦਾ ਹੈ। ਧਮਾਕੇ ਦੀ ਆਵਾਜ਼ ਸੁਣ ਲੋਕ ਇਕੱਠੇ ਹੋ ਗਏ, ਡਰਾਈਵਰ ਨੂੰ ਕਾਰ 'ਚੋ ਕੱਢਿਆ ਅਤੇ ਹਸਪਤਾਲ ਪਹੁੰਚਾਈਆ। ਹਾਦਸੇ 'ਚ ਚੰਗੀ ਗੱਲ ਇਹ ਰਹੀ ਕਿ ਡਰਾਈਵਰ ਸਹੀ ਸਲਾਮਤ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ''ਚ ਹੋਏ ਘਪਲਿਆਂ ਦੀ ਜਾਂਚ ਕਰੇਗੀ ਟਕਸਾਲੀਆਂ ਦੀ ਪੰਜ ਮੈਂਬਰੀ ਕਮੇਟੀ
ਮਿਲੀ ਜਾਣਕਾਰੀ ਮੁਤਾਬਕ ਕਾਰ ਨਗਰ-ਨਿਗਮ ਦੇ ਅਫ਼ਸਰ ਦਾ ਅੰਡਰਏਜ਼ ਬੇਟਾ ਚਲਾ ਰਿਹਾ ਸੀ। ਕਾਰ ਵਿਚ ਲੜਕੀਆਂ ਵੀ ਬੈਠੀਆਂ ਸਨ। ਮਿਲੀ ਜਾਣਕਾਰੀ ਮੁਤਾਬਕ ਭਾਈ ਰਣਧੀਰ ਸਿੰਘ ਨਗਰ ਦੇ ਰਹਿਣ ਵਾਲੇ ਨਿਗਮ ਅਫ਼ਸਰ ਦਾ 11ਵੀਂ ਵਿਚ ਪੜ੍ਹਦਾ ਬੇਟਾ ਸਾਈਕਲਿੰਗ ਦੇ ਬਹਾਨੇ ਘਰੋਂ ਗਿਆ ਸੀ। ਕਾਰ ਵਿਚ ਉਸ ਦੇ 4 ਦੋਸਤ ਨਾਲ ਬੈਠੇ ਸਨ। ਜੋ ਸਰਾਭਾ ਨਗਰ ਸਥਿਤ ਇਕ ਪ੍ਰਮੁੱਖ ਸਕੂਲ ਵਿਚ ਪੜ੍ਹਦੇ ਹਨ। ਜਦੋਂ ਉਹ ਕਾਰ ਵਿਚ ਸਰਾਭਾ ਨਗਰ ਤੋਂ ਗੁਜ਼ਰ ਰਹੇ ਸਨ ਤਾਂ ਸਪੀਡ ਬ੍ਰੇਕਰ ਤੋਂ ਨਿਕਲਦੇ ਸਮੇਂ ਓਵਰ ਸਪੀਡ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ, ਉਸੇ ਸਮੇਂ ਉਥੋਂ ਗੁਜ਼ਰ ਰਹੇ ਰਾਹਗੀਰਾਂ ਨੇ ਬੱਚਿਆਂ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ। ਹਾਦਸੇ 'ਚ ਨਿਗਮ ਅਫ਼ਸਰ ਦੇ ਬੇਟੇ ਦੀ ਇਕ ਬਾਂਹ ਟੁੱਟੀ ਹੈ ਪਰ ਉਸ ਦੇ ਰਸੂਖ ਅੱਗੇ ਪੁਲਸ ਇਸ ਤਰ੍ਹਾਂ ਘਬਰਾ ਗਈ ਕਿ ਕੋਈ ਉਸ ਦਾ ਨਾਂ ਲੈਣ ਨੂੰ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ : ਸਕੂਲ ਫ਼ੀਸ ਮਾਮਲੇ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ
ਦੇਰ ਰਾਤ ਪੁਲਸ ਨੇ ਕੀਤੀ ਐੱਫ. ਆਈ. ਆਰ. ਦਰਜ
ਦੇਰ ਰਾਤ ਪੁਲਸ ਵੱਲੋਂ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਜਿਸ ਦੀ ਪੁਸ਼ਟੀ ਏ. ਸੀ. ਪੀ. ਜਤਿੰਦਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਅਣਪਛਾਤੇ ਖ਼ਿਲਾਫ਼ ਰੈਸ਼ ਡਰਾਈਵਿੰਗ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਕਿਸੇ ਵੀ ਜ਼ਖ਼ਮੀ ਦੇ ਬਿਆਨ ਨੋਟ ਨਹੀਂ ਹੋ ਸਕੇ। ਜਿਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਗੱਡੀ ਕੌਣ ਚਲਾ ਰਿਹਾ ਸੀ।
ਇਹ ਵੀ ਪੜ੍ਹੋ : ਅਕਾਲੀ ਦਲ ਵਲੋਂ ਭਾਜਪਾ ਖ਼ਿਲਾਫ਼ ਸੂਬੇ ਭਰ ਪ੍ਰਦਰਸ਼ਨ ਕਰਨ ਦਾ ਐਲਾਨ
SGPC 265 ਪਾਵਨ ਸਰੂਪਾਂ ਦੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾਏ : ਗਿਆਨੀ ਹਰਪ੍ਰੀਤ ਸਿੰਘ
NEXT STORY