ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬੱਸ ਸਟੈਂਡ ਨੇੜੇ ਬੀਤੀ ਰਾਤ ਚੋਰੀ ਕਰਨ ਆਏ ਚੋਰਾਂ ਦੇ ਉਸ ਸਮੇਂ ਹੋਸ਼ ਉੱਡ ਗਏ ਜਦੋਂ ਉਨ੍ਹਾਂ ਮਾਰਕੀਟ ’ਚ ਬਣੀਆਂ ਦੁਕਾਨਾਂ ਦੇ ਭੁਲੇਖੇ ਬਾਥਰੂਮ ਨੂੰ ਹੀ ਸੰਨ੍ਹ ਲਗਾ ਕੇ ਉਸਦੇ ਤਾਲੇ ਤੋੜ ਦਿੱਤੇ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਸਟੈਂਡ ਨੇੜੇ ਨਗਰ ਕੌਂਸਲ ਨੇ ਮਾਰਕੀਟ ਬਣਾਈ ਹੈ ਜਿਸ ’ਚ ਲੋਕਾਂ ਨੇ ਦੁਕਾਨਾਂ ਕਿਰਾਏ ’ਤੇ ਲੈ ਕੇ ਆਪਣੇ ਵਪਾਰ ਖੋਲ੍ਹੇ ਹੋਏ ਹਨ। ਦੁਕਾਨਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਦੇਖਣ ਨੂੰ ਮਿਲਿਆ ਕਿ ਤੜਕੇ 4 ਵਜੇ ਇਕ ਅਲਟੋ ਕਾਰ ’ਤੇ ਚੋਰ ਸਵਾਰ ਹੋ ਕੇ ਆਏ ਜਿਨ੍ਹਾਂ ਮਾਰਕੀਟ ’ਚ ਇਕ ਦੁਕਾਨ ਦੇ ਤਾਲੇ ਤੋੜਨੇ ਸ਼ੁਰੂ ਕਰ ਦਿੱਤੇ। ਚੋਰਾਂ ਨੇ ਕੁਝ ਮਿੰਟਾਂ ’ਚ ਹੀ ਤਾਲੇ ਤੋੜ ਦਿੱਤੇ ਅਤੇ ਜਦੋਂ ਸ਼ਟਰ ਚੁੱਕ ਕੇ ਹੇਠਾਂ ਵੜੇ ਤਾਂ ਅੰਦਰਲਾ ਦਿ੍ਰਸ਼ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕਿ ਇਹ ਕੋਈ ਦੁਕਾਨ ਨਹੀਂ ਬਲਕਿ ਨਗਰ ਕੌਂਸਲ ਵਲੋਂ ਬਣਾਇਆ ਬਾਥਰੂਮ ਸੀ।
ਇਹ ਵੀ ਪੜ੍ਹੋ : ਥਾਣੇ ’ਚ ਜ਼ਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਨਵਾਂ ਮੋੜ, ਮੁੱਖ ਮੰਤਰੀ ਕੋਲ ਪੁੱਜੀ ਸ਼ਿਕਾਇਤ
ਅਸਫ਼ਲ ਹੋਏ ਚੋਰਾਂ ਨੇ ਫਿਰ ਆਸ-ਪਾਸ ਬਣੀਆਂ 2 ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਜੋ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕੇ ਪਰ ਉਹ ਸਫ਼ਲ ਨਾ ਹੋ ਸਕੇ ਜਿਸ ਕਾਰਣ ਉਨ੍ਹਾਂ ਨੂੰ ਖਾਲ੍ਹੀ ਹੱਥ ਪਰਤਣਾ ਪਿਆ। ਬੀਤੀ ਰਾਤ ਤਾਂ ਚੋਰ ਅਸਫ਼ਲ ਹੋਣ ਕਾਰਣ ਦੁਕਾਨਦਾਰਾਂ ਦਾ ਆਰਥਿਕ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਸਮੂਹ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਉਠਾਏ ਜਾਣ ਕਿਉਂਕਿ ਕੁਝ ਮਹੀਨੇ ਹੀ ਇਸ ਮਾਰਕੀਟ ’ਚ ਇਮੀਗ੍ਰੇਸ਼ਨ ਦੇ ਦਫ਼ਤਰ ’ਚ ਕਾਫ਼ੀ ਸਮਾਨ ਚੋਰੀ ਹੋ ਗਿਆ ਸੀ।
ਇਹ ਵੀ ਪੜ੍ਹੋ : ਪਟਿਆਲਾ ’ਚ ਬੱਸ ਸਟੈਂਡ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਜਲੰਧਰ ਦੀਆਂ ਸੜਕਾਂ ’ਤੇ ਜਲਦੀ ਦੌੜਣਗੀਆਂ ਇਲੈਕਟਿ੍ਰਕ ਬੱਸਾਂ
NEXT STORY