ਫਰੀਦਕੋਟ(ਜਗਤਾਰ)— ਫਰੀਦਕੋਟ ਪੁਲਸ ਨੇ ਇਕ ਅਜਿਹੇ ਗਿਰੋਹ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜੋ ਚੋਰੀ ਕੀਤੀਆਂ ਕਾਰਾਂ ਵਿਚ ਨਸ਼ਾ ਤਸਕਰੀ ਕਰਦਾ ਸੀ। ਐੱਸ.ਐੱਸ.ਪੀ. ਫਰੀਦਕੋਟ ਰਾਜ ਬਚਨ ਸਿੰਘ ਸਿੰਧੂ ਨੇ ਅੱਜ ਇਕ ਪ੍ਰੈਸ ਕਾਨਫਰੰਸ ਕਰਕੇ ਇਕ ਔਰਤ ਸਮੇਤ ਕੁੱਲ 4 ਮੈਂਬਰਾਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਚੋਰੀ ਕੀਤੀ ਹੋਈ ਕਾਰ, ਦੇਸੀ ਪਿਸਤੌਲ ਸਮੇਤ 4 ਜਿੰਦਾ ਕਾਰਤੂਸ ਅਤੇ ਹੋਰ ਮਾਰੂ ਹਥਿਆਰ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਨੇ ਦੱਸਿਆ ਕਿ 1 ਦਸੰਬਰ ਦੀ ਦਰਮਿਆਨੀ ਰਾਤ ਨੂੰ ਕੋਟਕਪੂਰਾ ਦੇ ਟੈਕਸੀ ਸਟੈਂਡ ਤੋਂ ਕੁਝ ਲੋਕਾਂ ਨੇ ਇਕ ਸਵਿਫਟ ਕਾਰ ਕਿਰਾਏ 'ਤੇ ਲਈ ਸੀ। ਇਸ ਦੌਰਾਨ ਰਾਹ ਵਿਚ ਜਾਂਦੇ ਸਮੇਂ ਕੁੱਝ ਹਥਿਆਰਬੰਦ ਉਨ੍ਹਾਂ ਕੋਲੋਂ ਕਾਰ ਖੋਹ ਕੇ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੀ ਭਾਲ ਲਈ ਪੁਲਸ ਨੇ ਵਿਭਾਗ ਦੇ ਟੈਕਨੀਕਲ ਵਿੰਗ ਦੀ ਮਦਦ ਨਾਲ ਬਹੁਤ ਹੀ ਮੁਸ਼ਕਤ ਨਾਲ ਇਸ ਮਾਮਲੇ ਨੂੰ ਸੁਲਝਾਇਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਨ੍ਹਾਂ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ। ਮੁੱਢਲੀ ਪੁੱਛਗਿਛ ਵਿਚ ਇਨ੍ਹਾਂ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਚੋਰੀ ਕੀਤੀਆਂ ਗੱਡੀਆਂ ਦੀ ਨੰਬਰ ਪਲੇਟ ਬਦਲ ਕੇ ਨਸ਼ਾ ਤਸਕਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਨ੍ਹਾਂ ਕੋਲੋਂ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਦੋਂ ਤੱਕ ਤੁਸੀਂ ਚਾਹੋਗੇ, ਉਦੋਂ ਤੱਕ ਸਾਨੂੰ ਕੋਈ ਹਟਾ ਨਹੀਂ ਸਕਦਾ : ਕਿਰਨ ਖੇਰ
NEXT STORY