ਲੁਧਿਆਣਾ (ਰਾਜ): ਥਾਣਾ ਟਿੱਬਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ 5 ਖ਼ਤਰਨਾਕ ਲੁਟੇਰਿਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਏ.ਐਸ.ਆਈ (ASI) ਪ੍ਰਦੀਪ ਆਪਣੀ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ 'ਤੇ ਸਨ। ਇਸ ਦੌਰਾਨ ਸੂਚਨਾ ਮਿਲੀ ਕਿ ਮੁਹੱਲਾ ਸ੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਸਥਿਤ ਫੈਕਟਰੀ ਦੇ ਸਾਹਮਣੇ ਇਕ ਖਾਲੀ ਪਲਾਟ ਵਿਚ ਕੁਝ ਨੌਜਵਾਨ ਕੰਧ ਨਾਲ ਛਿਪ ਕੇ ਬੈਠੇ ਹਨ। ਇਹ ਮੁਲਜ਼ਮ ਰਾਹਗੀਰਾਂ ਨੂੰ ਲੁੱਟਣ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਤਰਨਾਕ ਪਲਾਨਿੰਗ ਕਰ ਰਹੇ ਸਨ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਮੌਕੇ 'ਤੇ ਰੇਡ ਕੀਤੀ। ਪੁਲਸ ਨੂੰ ਦੇਖਦੇ ਹੀ ਲੁਟੇਰਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਚੌਕਸ ਪੁਲਸ ਪਾਰਟੀ ਨੇ ਘੇਰਾਬੰਦੀ ਕਰਕੇ ਪੰਜਾਂ ਨੂੰ ਮੌਕੇ 'ਤੇ ਹੀ ਦਬੋਚ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿਚੋਂ 2 ਲੋਹੇ ਦੇ ਦਾਤ, 01 ਖਿਡੌਣਾ ਪਿਸਤੌਲ ਅਤੇ 2 ਲੋਹੇ ਦੀਆਂ ਰਾਡਾਂ ਬਰਾਮਦ ਹੋਈਆਂ ਹਨ।
ਮੁਲਜ਼ਮਾਂ ਦੀ ਪਛਾਣ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਰੋਹਿਤ ਪੁੱਤਰ ਮੰਗਤ ਸਿੰਘ (ਸਲੇਮ ਟਾਬਰੀ), ਚੈਤੰਨਿਆ ਪੁੱਤਰ ਮੰਗਤ ਸੈਨ (ਖਵਾਜਾ ਕੋਠੀ ਚੌਕ), ਨੀਰਜ ਕੁਮਾਰ ਪੁੱਤਰ ਬਾਬੂ ਲਾਲ (ਨਿਊ ਮਾਧੋਪੁਰੀ), ਰਮੇਸ਼ ਪਾਸਵਾਨ ਪੁੱਤਰ ਉਦੇਸ਼ ਪਾਸਵਾਨ (ਪੁਨੀਤ ਨਗਰ, ਟਿੱਬਾ ਰੋਡ) ਅਤੇ ਬਲਵਿੰਦਰ ਭਾਰਦਵਾਜ ਪੁੱਤਰ ਗਿਰਜਾ ਭਾਰਦਵਾਜ (ਤਾਜਪੁਰ ਰੋਡ) ਵਜੋਂ ਹੋਈ ਹੈ। ਪੁਲਸ ਹੁਣ ਇਨ੍ਹਾਂ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਨ੍ਹਾਂ ਤੋਂ ਸ਼ਹਿਰ ਵਿਚ ਹੋਈਆਂ ਪੁਰਾਣੀਆਂ ਲੁੱਟਾਂ ਦੀਆਂ ਗੁੱਥੀਆਂ ਨੂੰ ਸੁਲਝਾਇਆ ਜਾ ਸਕੇ।
ਪਾਕਿਸਤਾਨ ਦੀ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਆਸ ਬੱਝੀ, ਪਰਿਵਾਰ 'ਚ ਖ਼ੁਸ਼ੀ ਦੀ ਲਹਿਰ
NEXT STORY