ਹੁਸ਼ਿਆਰਪੁਰ(ਅਸ਼ਵਨੀ)— ਥਾਣਾ ਮਾਹਿਲਪੁਰ ਦੀ ਪੁਲਸ ਨੇ ਇਕ ਬੱਸ ਕੰਡਕਟਰ ਕੋਲੋਂ ਮੋਬਾਇਲ ਖੋਹਣ ਦੀ ਘਟਨਾ ਦੇ ਸਬੰਧ 'ਚ 2 ਵਿਅਕਤੀਆਂ ਖਿਲਾਫ ਧਾਰਾ 379-ਬੀ, 34 ਤਹਿਤ ਕੇਸ ਦਰਜ ਕੀਤਾ ਹੈ। ਅਮਨ ਸਿੰਘ ਪੁੱਤਰ ਡੋਗਰ ਰਾਮ ਵਾਸੀ ਪਿੰਡ ਚਿੱਤੋਂ ਥਾਣਾ ਚੱਬੇਵਾਲ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਉਹ ਹੁਸ਼ਿਆਰਪੁਰ ਐਕਸਪ੍ਰੈੱਸ ਟਰਾਂਸਪੋਰਟ ਕੰਪਨੀ 'ਚ ਬਤੌਰ ਕੰਡਕਟਰ ਤਾਇਨਾਤ ਹੈ। 8 ਅਕਤੂਬਰ ਦੀ ਸ਼ਾਮ ਕਰੀਬ 7.15 ਵਜੇ ਨਵੇਂ ਬੱਸ ਸਟੈਂਡ ਮਾਹਿਲਪੁਰ ਵਿਖੇ ਬੱਸ ਖੜ੍ਹੀ ਕਰਕੇ ਉਹ ਪੁਰਾਣੇ ਬੱਸ ਸਟੈਂਡ 'ਤੇ ਗਿਆ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਮੋਬਾਇਲ 'ਤੇ ਗੱਲ ਕਰ ਰਿਹਾ ਸੀ ਕਿ ਇਸ ਦੌਰਾਨ 2 ਨੌਜਵਾਨਾਂ ਨੇ ਉਸ ਕੋਲ ਆ ਕੇ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ। ਪੁਲਸ ਸੂਤਰਾਂ ਅਨੁਸਾਰ ਦੋਵੇਂ ਦੋਸ਼ੀਆਂ ਦੀ ਪਛਾਣ ਸਾਜਨ ਉਰਫ ਪੋਲੀ ਪੁੱਤਰ ਜੱਗੀ ਅਤੇ ਆਕਾਸ਼ ਪੁੱਤਰ ਹਰਮੇਸ਼ ਲਾਲ ਦੋਵੇਂ ਵਾਸੀ ਵਾਰਡ ਨੰ. 3 ਮਾਹਿਲਪੁਰ ਵਜੋਂ ਹੋਈ ਹੈ। ਪੁਲਸ ਵੱਲੋਂ ਦੋਵੇਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਸ ਵਲੋਂ ਸੁੱਚਾ ਸਿੰਘ ਲੰਗਾਹ ਗੁਰਦਾਸਪੁਰ ਅਦਾਲਤ ਵਿਚ ਪੇਸ਼, ਇਕ ਦਿਨ ਦਾ ਮਿਲਿਆ ਹੋਰ ਰਿਮਾਂਡ
NEXT STORY