ਲੁਧਿਆਣਾ, (ਪੰਕਜ)-‘ਜਗ ਬਾਣੀ’ ਵੱਲੋਂ ਲੰਬੇ ਸਮੇਂ ਤੋਂ ਇਸ ਗੱਲ ਦਾ ਖੁਲਾਸਾ ਕੀਤਾ ਜਾ ਰਿਹਾ ਸੀ ਕਿ ਸ਼ਹਿਰ ’ਚ ਸਰਗਰਮ ਮਾਫੀਆ ਗਲਾਡਾ ਅਤੇ ਨਿਗਮ ਦੀ ਫਰਜ਼ੀ ਐੱਨ.ਓ.ਸੀ. ਤਿਆਰ ਕਰ ਕੇ ਸਰਕਾਰ ਦੇ ਰੈਵੇਨਿਊ ਨੂੰ ਨਾ ਸਿਰਫ ਲੱਖਾਂ ਦਾ ਚੂਨਾ ਲਗਾ ਰਿਹਾ ਹੈ, ਸਗੋਂ ਲੋਕਾਂ ਨੂੰ ਵੀ ਗੁੰਮਰਾਹ ਕਰ ਕੇ ਐੱਨ.ਓ.ਸੀ. ਦੇ ਨਾਂ ’ਤੇ ਮੋਟੀ ਫੀਸ ਵਸੂਲ ਕੇ ਆਪਣੀਆਂ ਜੇਬਾਂ ਭਰ ਰਿਹਾ ਹੈ।
ਇਹ ਵੀ ਪੜ੍ਹੋ - ਦੋਸਤ ਦੇ ਨਾਲ ਰਲ਼ ਕੇ ਕਰਦਾ ਸੀ ਲੁੱਟਾਂ-ਖੋਹਾਂ, ਚੜ੍ਹਿਆ ਸੀ.ਆਈ.ਏ. ਦੇ ਹੱਥੇ, ਸਾਥੀ ਫਰਾਰ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ-ਰਜਿਸਟਰਾਰ ਪੱਛਮੀ ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਦਸਤਾਵੇਜ਼ ਰਜਿਸਟਰਡ ਹੋਣ ਲਈ ਆਇਆ ਸੀ, ਜਿਸ ਨਾਲ ਲੱਗੀ ਗਲਾਡਾ ਦੀ ਐੱਨ.ਓ.ਸੀ. ਨੂੰ ਪਹਿਲੀ ਵਾਰ ਦੇਖਣ ’ਤੇ ਉਨ੍ਹਾਂ ਨੂੰ ਸ਼ੱਕ ਹੋਇਆ, ਜਿGਸ ਦੀ ਵੈਧਤਾ ਜਾਣਨ ਲਈ ਉਨ੍ਹਾਂ ਨੇ ਗਲਾਡਾ ਦੇ ਮਿਲਖ ਅਧਿਕਾਰੀ ਨੂੰ ਭੇਜ ਦਿੱਤਾ, ਜਿੱਥੋਂ ਮਿਲੀ ਰਿਪੋਰਟ ’ਚ ਗਲਾਡਾ ਨੇ ਸਾਫ ਕੀਤਾ ਹੈ ਕਿ ਉਕਤ ਐੱਨ.ਓ.ਸੀ. ਵਿਭਾਗ ਵੱਲੋਂ ਜਾਰੀ ਨਹੀਂ ਕੀਤੀ ਗਈ। ਇਸ ਤਰ੍ਹਾਂ ਫਰਜ਼ੀ ਐੱਨ.ਓ.ਸੀ. ਦੀ ਮਦਦ ਨਾਲ ਪ੍ਰਾਪਰਟੀ ਖਰੀਦਦਾਰ ਸਰਕਾਰ ਨਾਲ ਧੋਖਾਦੇਹੀ ਅਤੇ ਰੈਵੇਨਿਊ ਨੂੰ ਚੂਨਾ ਲਗਾਇਆ ਜਾ ਰਿਹਾ ਸੀ। ਮੁਲਜ਼ਮ ਖਿਲਾਫ ਉਕਤ ਮਾਮਲੇ ’ਚ ਕੇਸ ਦਰਜ ਕਰਨ ਲਈ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਜਾ ਰਹੀ ਹੈ।
ਇਹ ਵੀ ਪੜ੍ਹੋ - ਉੱਤਰੀ ਵਿਧਾਨਸਭਾ ਹਲਕੇ ਦੀਆਂ 5 ਨਾਜਾਇਜ਼ ਕਾਲੋਨੀਆਂ ’ਤੇ ਅੱਜ ਚਲਾਏ ਜਾ ਸਕਦੇ ਨੇ ਬੁਲਡੋਜ਼ਰ
ਰਿਕਾਰਡ ਚੈੱਕ ਹੋਵੇ ਤਾਂ ਹੋਵੇਗਾ ਵੱਡਾ ਖੁਲਾਸਾ
ਜਦੋਂ ਤੋਂ ਨਾਜਾਇਜ਼ ਕਾਲੋਨੀਆਂ ਅਤੇ ਨਿਗਮ ਜਾ ਗਲਾਡਾ ਨਾਲ ਸਬੰਧਤ ਪਲਾਟਾਂ ਦੀਆਂ ਰਜਿਸਟਰੀਆਂ ਦੇ ਨਾਲ ਐੱਨ.ਓ.ਸੀ. ਲਾਜ਼ਮੀ ਹੋਈ ਹੈ, ਉਦੋਂ ਤੋਂ ਸ਼ਹਿਰ ’ਚ ਸਰਗਰਮ ਮਾਫੀਆ ਨੇ ਖੂਬ ਚਾਂਦੀ ਕੁੱਟੀ ਹੈ, ਜਿਸ ’ਚ ਨਾ ਸਿਰਫ ਉਹ ਸਰਕਾਰ ਨੂੰ ਧੋਖਾ ਦੇ ਰਹੇ ਹਨ, ਸਗੋਂ ਕਈ ਅਜਿਹੇ ਵਿਅਕਤੀ ਵੀ ਹਨ, ਜਿਨ੍ਹਾਂ ਨੂੰ ਉਹ ਐੱਨ.ਓ.ਸੀ. ਦਿਵਾਉਣ ਦੇ ਨਾਂ ’ਤੇ ਬਣਦੀ ਹਜ਼ਾਰਾਂ ਰੁਪਏ ਦੀ ਫੀਸ ਵਸੂਲ ਕੇ ਆਪਣੀਆਂ ਜੇਬਾਂ ਭਰਨ ’ਚ ਕਾਮਯਾਬ ਰਹੇ ਹਨ। ਬੀਤੇ ਦਿਨ ਵੀ ਇਸੇ ਤਹਿਸੀਲ ’ਚ ਇਕ ਦਲਾਲ ਚਾਰ ਫਰਜ਼ੀ ਐੱਨ.ਓ.ਸੀ. ਲੈ ਕੇ ਦਸਤਾਵੇਜ਼ ਰਜਿਸਟਰਡ ਕਰਵਾਉਣ ਪੁੱਜਾ ਸੀ। ਸ਼ੱਕ ਪੈਣ ’ਤੇ ਜਦੋਂ ਸਟਾਫ ਨੇ ਐੱਨ.ਓ.ਸੀ. ਚੈੱਕ ਕਰਵਾਉਣ ਦੀ ਗੱਲ ਕਹੀ ਤਾਂ ਉਹ ਅੱਖ ਝਪਕਦੇ ਹੀ ਦਸਤਾਵੇਜ਼ ਲੈ ਕੇ ਫਰਾਰ ਹੋ ਗਿਆ।
ਆਰ.ਸੀ. ਭੇਜ ਚੁੱਕੇ ਪ੍ਰਸ਼ਾਸਨ ਨੂੰ ਪੱਤਰ
ਫਰਜ਼ੀ ਐੱਨ.ਓ.ਸੀ. ਸਬੰਧੀ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਅਜੇ ਤਹਿਸੀਲਾਂ ’ਚ ਤਾਇਨਾਤ ਰਜਿਸਟਰੀ ਕਲਰਕ ਵੱਲੋਂ ਗਲਾਡਾ ਅਤੇ ਨਿਗਮ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਇਸ ਗੱਲ ਦੀ ਅਪੀਲ ਕੀਤੀ ਸੀ । ਐੱਨ.ਓ.ਸੀ. ਜ਼ਰੂਰੀ ਹੋਣ ਤੋਂ ਬਾਅਦ ਜਿੰਨੇ ਵੀ ਦਸਤਾਵੇਜ਼ ਉਨ੍ਹਾਂ ਦੀ ਤਹਿਸੀਲ ’ਚ ਰਜਿਸਟਰਡ ਹੋਏ ਹਨ, ਉਨ੍ਹਾਂ ਦੀ ਵਿਭਾਗ ਆਪਣੇ ਪੱਧਰ ’ਤੇ ਜਾਂਚ ਕਰਵਾ ਲਵੇ। ਅਜਿਹਾ ਕਰਨ ਪਿੱਛੇ ਆਰ.ਸੀ. ਦੀ ਕੋਸ਼ਿਸ਼ ਸੀ ਕਿ ਜੇਕਰ ਭਵਿੱਖ ’ਚ ਰਿਕਾਰਡ ਚੈੱਕ ਹੁੰਦਾ ਹੈ ਤਾਂ ਫਰਜ਼ੀ ਐੱਨ.ਓ.ਸੀ. ਦੀ ਗਾਜ ਉਨ੍ਹਾਂ ’ਤੇ ਨਾ ਡਿੱਗੇ।
ਵਿਸ਼ੇਸ਼ ਅਧਿਕਾਰ ਨੋਟਿਸ 'ਤੇ ਕਰਵਾਈ ਨਾ ਹੋਣ ’ਤੇ ਪ੍ਰਤਾਪ ਬਾਜਵਾ ਨੇ ਸਪੀਕਰ ਨੂੰ ਮੁੜ ਲਿਖਿਆ ਪੱਤਰ
NEXT STORY