ਲੁਧਿਆਣਾ (ਹਿਤੇਸ਼) : ਗਲਾਡਾ ਵੱਲੋਂ ਕਈ ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਬਕਾਇਆ ਰਾਸ਼ੀ ਜਮਾ ਨਾ ਕਰਵਾਉਣ ਵਾਲੇ ਡਿਫਾਲਟਰ ਕਲੋਨਾਈਜ਼ਰਾਂ ਖਿਲਾਫ ਪ੍ਰਾਪਰਟੀ ਜ਼ਬਤ ਕਰਨ ਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ’ਚ ਗਲਾਡਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਨਜ਼ੂਰੀ ਦੇ ਦਾਅਵੇ ਨਾਲ ਮਹਿੰਗੇ ਰੇਟਾਂ ’ਤੇ ਪਲਾਟ ਵੇਚਣ ਵਾਲੇ ਕਈ ਕਾਲੋਨੀ ਮਾਲਕਾਂ ਵੱਲੋਂ ਲੰਬੇ ਸਮੇਂ ਤੋਂ ਬਕਾਇਆ ਫੀਸ ਜਮਾ ਨਹੀਂ ਕੀਤੀ ਜਾ ਰਹੀ। ਜਿਸ ਦੇ ਮੱਦੇਨਜ਼ਰ ਨੋਟਿਸ ਜਾਰੀ ਕਰਨ ਤੋਂ ਬਾਅਦ ਕਰੀਬ 52 ਕਰੋੜ ਦੀ ਰਿਕਵਰੀ ਹੋਈ ਹੈ ਪਰ ਅਜੇ ਵੀ ਵੱਡੀ ਗਿਣਤੀ ਵਿੱਚ ਕਾਲੋਨੀ ਮਾਲਕ ਬਕਾਇਆ ਫੀਸ ਜਮ੍ਹਾ ਨਹੀਂ ਕਰਵਾ ਰਹੇ ਹਨ, ਜਿਸ ਦਾ ਅੰਕੜਾ ਕਈ ਸੌ ਕਰੋੜ ’ਚ ਦੱਸਿਆ ਜਾ ਰਿਹਾ ਹੈ। ਜਿਨ੍ਹਾਂ ਕਾਲੋਨੀ ਮਾਲਕਾਂ ਵੱਲੋਂ ਮਨਜ਼ੂਰੀ ਦੇ ਸਮੇਂ ਸਿਕਿਓਰਿਟੀ ਵਜੋਂ ਦਿੱਤੀ ਗਈ ਪ੍ਰਾਪਰਟੀ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਵੀ ਜੇਕਰ ਕੋਈ ਫੀਸ ਬਕਾਇਆ ਹੋਣ ’ਤੇ ਲੈਂਡ ਰੈਵੇਨਿਊ ਏਰੀਅਰ ਦੀ ਰਿਕਵਰੀ ਲਈ ਐਕਟ ਦੀਆਂ ਧਾਰਾਵਾਂ ਤਹਿਤ ਡਿਫਾਲਟਰ ਕਲੋਨਾਈਜ਼ਰਾਂ ਦੀਆਂ ਹੋਰ ਜਾਇਦਾਦਾਂ ਨੂੰ ਅਟੈਚ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਹੁਣ ਭਾਵੇਂ ਘਰਾਂ 'ਚ ਸੋਨੇ ਦੀਆਂ ਇੱਟਾਂ ਲਵਾ ਦੇਵੇ 'ਆਪ' ਸਰਕਾਰ, ਜਨਤਾ ਨਹੀਂ ਆਵੇਗੀ ਬਹਿਕਾਵੇ 'ਚ : ਸੁਖਬੀਰ ਬਾਦਲ
ਇਹ ਵੀ ਹੋਵੇਗੀ ਕਾਰਵਾਈ
ਗਲਾਡਾ ਵੱਲੋਂ ਡਿਫਾਲਟਰ ਕਲੋਨਾਈਜ਼ਰਾਂ ਖਿਲਾਫ ਪ੍ਰਾਪਰਟੀ ਜ਼ਬਤ ਕਰਨ ਤੋਂ ਪਹਿਲਾਂ ਕੇਸ ਦਰਜ ਕਰਨ ਦੇ ਨਾਲ-ਨਾਲ ਰਜਿਸਟਰੇਸ਼ਨ ’ਤੇ ਰੋਕ ਲਗਾਉਣ ਦੀ ਸਿਫਾਰਸ਼ ਪੁਲਸ-ਪ੍ਰਸ਼ਾਸਨ ਨੂੰ ਕੀਤੀ ਗਈ ਹੈ। ਇਸ ਤੋਂ ਇਲਾਵਾ ਹੁਣ ਉਨ੍ਹਾਂ ਕਾਲੋਨੀਆਂ ਵਿੱਚ ਫੀਸ ਜਮ੍ਹਾ ਨਾ ਹੋਣ ਕਾਰਨ ਲਾਇਸੈਂਸ ਰੱਦ ਕਰਨ ਦੇ ਬੋਰਡ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਜੀਠੀਆ ਨੂੰ ਅੱਜ ਚੰਡੀਗੜ੍ਹ ਅਦਾਲਤ 'ਚ ਪੇਸ਼ ਹੋਣ ਦੇ ਹੁਕਮ, ਇਕ ਦਿਨ ਦੀ ਮਿਲੀ ਸੀ ਛੋਟ
NEXT STORY