ਲੁਧਿਆਣਾ (ਜ.ਬ.) : ਸੱਗੂ ਚੌਕ ਨੇੜੇ ਸਥਿਤ ਮਾਨਸ ਹਸਪਤਾਲ ’ਚ ਮਰੀਜ਼ ਦੀ ਮੌਤ ਦੇ ਬਾਅਦ ਪਰਿਵਾਰ ਵਾਲਿਆਂ ਨੇ ਹੰਗਾਮਾ ਕੀਤਾ। ਪਰਿਵਾਰ ਦਾ ਦੋਸ਼ ਸੀ ਕਿ ਉਨ੍ਹਾਂ ਨੂੰ ਸ਼ਰਾਬ ਛੁਡਾਉਣ ਦੇ ਮਰੀਜ਼ ਐਡਮਿਟ ਕਰਵਾਇਆ ਸੀ, ਜਿਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਡਾਕਟਰ ਅਤੇ ਸਟਾਫ ਨੇ ਉਸ ਨੂੰ ਗਲਤ ਦਵਾ ਦਿੱਤੀ ਸੀ ਉਨ੍ਹਾਂ ਦੀ ਲਾਪ੍ਰਵਾਹੀ ਨਾਲ ਮੌਤ ਹੋਈ ਹੈ। ਮ੍ਰਿਤਕ ਸਾਹਿਲ ਗੋਗੀ ਜੋਗੀ (37) ਹੈ। ਇਸ ਮਾਮਲੇ ’ਚ ਥਾਣਾ ਪੀ. ਏ. ਯੂ. ਦੀ ਪੁਲਸ ਨੇ ਮੁਲਜ਼ਮ ਡਾ. ਰਵੀ ਅਤੇ ਉਸ ਦੇ ਸਟਾਫ ਖਿਲਾਫ ਲਾਪ੍ਰਵਾਹੀ ਦਾ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ
ਸ਼ਿਕਾਇਤਕਰਤਾ ਮੋਹਨ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਸਾਹਿਲ ਜੋਗੀ, ਜੋ ਕਿ ਕਾਫੀ ਸਮੇਂ ਤੋਂ ਸ਼ਰਾਬ ਪੀਣ ਦਾ ਆਦੀ ਸੀ। ਉਸ ਦੀ ਸ਼ਰਾਬ ਦੀ ਲੱਤ ਛੁਡਾਉਣੀ ਸੀ। ਇਸ ਲਈ ਮਾਨਸ ਹਸਪਤਾਲ ਦੇ ਡਾਕਟਰ ਨਾਲ ਇਸ ਸਬੰਧ ਵਿਚ ਗੱਲ ਹੋਈ ਸੀ। ਉਨ੍ਹਾਂ ਨੇ 9 ਅਪ੍ਰੈਲ ਨੂੰ ਆਪਣੇ ਨੂੰ ਆਪਣੇ ਜੀਜਾ ਸਾਹਿਲ ਨੂੰ ਹਸਪਤਾਲ ਐਡਮਿਟ ਕਰਵਾ ਦਿੱਤਾ ਸੀ, ਜੋ ਕਿ ਬਿਲਕੁਲ ਠੀਕ-ਠਾਕ ਸੀ। 13 ਅਪ੍ਰੈਲ ਨੂੰ ਦੁਪਹਿਰ ਲਗਭਗ 3 ਵਜੇ ਉਹ ਗਏ ਸੀ, ਜੋ ਕਿ ਠੀਕ ਸੀ ਪਰ ਜਦ ਸ਼ਾਮ 6 ਵਜੇ ਜਾ ਕੇ ਦੇਖਿਆ ਤਾਂ ਸਾਹਿਲ ਦਾ ਸਰੀਰ ਨੀਲਾ ਪੈ ਚੁੱਕਾ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਵਿਸਾਖੀ ਮੌਕੇ ਖੇਤਾਂ ’ਚ ਕਣਕ ਕਟਵਾ ਰਹੇ ਕਿਸਾਨ ਹੋਏ ਭਾਵੁਕ, ਕੈਮਰੇ ਸਾਹਮਣੇ ਆਖੀ ਵੱਡੀ ਗੱਲ
ਮੋਹਨ ਸਿੰਘ ਦਾ ਦੋਸ਼ ਹੈ ਕਿ ਮਾਨਸ ਹਸਪਤਾਲ ਦੇ ਡਾਕਟਰ ਅਤੇ ਸਟਾਫ ਨੇ ਸਾਹਿਲ ਨੂੰ ਗਲਤ ਦਵਾਈ ਦਿੱਤੀ ਸੀ, ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਾਰਵਾਈ ਲਈ ਹਸਪਤਾਲ ਦੇ ਸਾਹਮਣੇ ਰੋਸ ਪ੍ਰਦਰਸ਼ਨ ਵੀ ਕੀਤਾ ਪਰ ਪੁਲਸ ਵੱਲੋਂ ਕਾਰਵਾਈ ਦਾ ਭਰੋਸਾ ਮਿਲਣ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਚੌਕੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਨਾਮਜ਼ਦ ਡਾ. ਰਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸ਼ੱਕੀ ਹਾਲਾਤ ’ਚ ਪ੍ਰਾਪਰਟੀ ਡੀਲਰ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ, ਲਾਸ਼ ਕੋਲ ਬਰਾਮਦ ਹੋਇਆ ਸੁਸਾਈਡ ਨੋਟ
NEXT STORY