ਚੰਡੀਗੜ੍ਹ, (ਸੰਦੀਪ)- ਦੂਜੇ ਦੇ ਸਥਾਨ 'ਤੇ ਪ੍ਰੀਖਿਆ 'ਚ ਬੈਠਣ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ 2 ਦੋਸ਼ੀਆਂ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਦੋਨਾਂ 'ਤੇ 15-15 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਦੋਸ਼ੀਆਂ ਨੇ ਸਜ਼ਾ ਨੂੰ ਸਸਪੈਂਡ ਕੀਤੇ ਜਾਣ ਲਈ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਮਨਜ਼ੂਰ ਕਰਦੇ ਹੋਏ ਅਦਾਲਤ ਨੇ ਦੋਵਾਂ ਦੀ ਸਜ਼ਾ ਨੂੰ 1 ਮਹੀਨੇ ਲਈ ਸਸਪੈਂਡ ਕਰ ਦਿੱਤਾ ਹੈ। ਸੀ. ਬੀ. ਆਈ. ਵਲੋਂ ਸਾਲ 2010 'ਚ ਦਰਜ ਕੀਤੇ ਗਏ ਮਾਮਲੇ ਤਹਿਤ 3 ਦਸੰਬਰ, 2010 ਨੂੰ ਸ਼ਹਿਰ 'ਚ ਸੀ. ਟੀ. ਯੂ. ਵਿਭਾਗ 'ਚ ਭਰਤੀ ਲਈ ਪ੍ਰੀਖਿਆ ਲਈ ਜਾ ਰਹੀ ਸੀ। ਇਸ ਦੌਰਾਨ ਟੀਮ ਨੇ ਨਿਊਟਨ ਕੁਮਾਰ ਨੂੰ ਪਵਨ ਕੁਮਾਰ ਦੀ ਥਾਂ ਪ੍ਰੀਖਿਆ 'ਚ ਬੈਠਣ ਦੇ ਦੋਸ਼ 'ਚ ਕਾਬੂ ਕੀਤਾ ਸੀ।
ਕਿਸਾਨਾਂ ਵੱਲੋਂ ਡੀ. ਸੀ. ਦਫਤਰ ਅੱਗੇ ਧਰਨਾ
NEXT STORY