ਚੰਡੀਗੜ੍ਹ/ਮਾਨਸਾ : ਮਾਨਸਾ 'ਚ ਨਸ਼ਾ ਵਿਰੋਧੀ ਕੁਰਕੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਹੁੰਚ ਗਿਆ ਹੈ। ਇਸ ਕਤਲਕਾਂਡ ਮਾਮਲੇ 'ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਅਦਾਲਤ 'ਚ ਇਕ ਜਨਹਿੱਤ ਪਟੀਸ਼ਨ (ਪੀ. ਆਈ. ਐੱਲ.) ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ।
ਇਹ ਵੀ ਪੜ੍ਹੋ : 'ਪੰਜਾਬ ਬੰਦ' ਵਿਚਾਲੇ ਸਕੂਲਾਂ 'ਚ ਛੁੱਟੀ ਬਾਰੇ ਤਾਜ਼ਾ ਅਪਡੇਟ, ਜਾਣੋ ਕਿੱਥੇ ਖੁੱਲ੍ਹੇ ਅਤੇ ਕਿੱਥੇ ਰਹੇ ਬੰਦ
ਦੱਸ ਦੇਈਏ ਕਿ ਇਸ ਕਤਲਕਾਂਡ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੁਲਸ ਨੇ ਮਾਮਲੇ ਸਬੰਧੀ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੀ ਪਤਨੀ ਸਣੇ ਜਿੱਥੇ 2 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਉੱਥੇ ਹੀ ਮਾਨਸਾ ਦੇ ਥਾਣਾ ਸਿਟੀ-2 ਦੀ ਐੱਸ. ਐੱਚ. ਓ. ਬੇਅੰਤ ਕੌਰ ਨੂੰ ਸਸਪੈਂਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ-ਚੰਡੀਗੜ੍ਹ ਹਾਈਵੇਅ ਜਾਮ, ਨਹੀਂ ਖੁੱਲ੍ਹੇ ਬਾਜ਼ਾਰ, ਬੰਦ ਵਿਚਾਲੇ ਜਾਣੋ ਮਾਨਸਾ ਜ਼ਿਲ੍ਹੇ ਦੇ ਤਾਜ਼ਾ ਹਾਲਾਤ
ਇੱਥੇ ਹੀ ਬਸ ਨਹੀਂ ਸੂਤਰ ਇਹ ਵੀ ਦੱਸਦੇ ਹਨ ਕਿ ਐੱਸ. ਐੱਚ. ਓ. ਨੂੰ ਸਸਪੈਂਡ ਕਰਨ ਤੋਂ ਬਾਅਦ ਇਕ ਡੀ. ਐੱਸ. ਪੀ. ਉੱਪਰ ਵੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਟਾਂਡਾ 'ਚ ਦਿਸਿਆ ਪੰਜਾਬ ਬੰਦ ਦਾ ਅਸਰ, ਵੇਖੋ ਕੀ-ਕੀ ਰਿਹਾ ਬੰਦ
NEXT STORY