ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਪੁਲਸ ਨੇ ਪ੍ਰਸਿੱਧ ਬ੍ਰਾਂਡ ਦੇ ਨਾਮ ਦੀ ਕਥਿਤ ਤੌਰ ’ਤੇ ਨਕਲ ਕਰਕੇ ਸਰਫ ਵੇਚਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਛਾਪੇਮਾਰੀ ਦੌਰਾਨ 350 ਪੈਕੇਟ ਨਕਲੀ ਸਰਫ ਐਕਸਲ ਅਤੇ 150 ਖਾਲੀ ਪੈਕੇਟ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪੁਲਸ ਅਨੁਸਾਰ ਇਹ ਮਾਮਲਾ ਇੱਕ ਕੰਪਨੀ ਦੇ ਫੀਲਡ ਅਫਸਰ ਮੋਹਿਤ ਸ਼ਰਮਾ ਪੁੱਤਰ ਹੀਰਾ ਲਾਲ ਵਾਸੀ ਗਲੀ ਬਾਬਾ ਪੋਹੜੀ, ਨਿਊ ਰਣਜੀਤਪੁਰਾ, ਛੇਹਰਟਾ, ਅੰਮ੍ਰਿਤਸਰ ਦੀ ਦਰਖਾਸਤ ’ਤੇ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਦੀਨਾਨਗਰ ਦੇ ਸਾਹੋਵਾਲ ਛੋਟਾ ਵਾਸੀ ਸ਼ੁਭਮ ਕੁਮਾਰ ਵੱਲੋਂ ਕਥਿਤ ਤੌਰ ’ਤੇ ਉਨ੍ਹਾਂ ਦੀ ਕੰਪਨੀ ਦੇ ਨਾਮ ਅਤੇ ਸਰਫ ਐਕਸਲ ਮਾਰਕਾ ਦੀ ਨਕਲ ਕਰਕੇ ਨਕਲੀ ਸਰਫ ਤਿਆਰ ਕਰਕੇ ਵੇਚਿਆ ਜਾ ਰਿਹਾ ਹੈ। ਇਤਲਾਹ ਮਿਲਣ ਤੋਂ ਬਾਅਦ ਤਫਤੀਸ਼ੀ ਅਫਸਰ ਏਐਸਆਈ ਰਜਿੰਦਰ ਕੁਮਾਰ ਨੇ ਪੁਲਸ ਪਾਰਟੀ ਸਮੇਤ ਅਜੀਤ ਨਗਰ ਦੀਨਾਨਗਰ ਸਥਿਤ ਸਬੰਧਤ ਟਰੇਡਰ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ। ਪੁਲਸ ਮੁਤਾਬਕ ਤਲਾਸ਼ੀ ਦੌਰਾਨ ਉਥੋਂ 350 ਪੈਕੇਟ ਨਕਲੀ ਸਰਫ ਐਕਸਲ ਅਤੇ 150 ਖਾਲੀ ਪੈਕੇਟ, ਜਿਨ੍ਹਾਂ ’ਤੇ ਸਰਫ ਐਕਸਲ ਲਿਖਿਆ ਹੋਇਆ ਸੀ, ਬਰਾਮਦ ਕੀਤੇ ਗਏ। ਪੁਲਸ ਨੇ ਇਸ ਸਬੰਧੀ ਸ਼ੁਭਮ ਕੁਮਾਰ ਖ਼ਿਲਾਫ਼ ਕਾਪੀਰਾਈਟ ਐਕਟ 1957 ਦੀਆਂ ਧਾਰਾਵਾਂ 63 ਅਤੇ 65 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਅਗਲੀ ਜਾਂਚ ਏਐਸਆਈ ਰਜਿੰਦਰ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਨ 'ਤੇ ਪਰਗਟ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ
NEXT STORY