ਬਟਾਲਾ(ਬੇਰੀ)-ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਸੜਕ ਹਾਦਸੇ ਦੇ ਮਾਮਲੇ 'ਚ ਅਣਪਛਾਤੇ ਟਰੱਕ ਚਾਲਕ ਦੇ ਵਿਰੁੱਧ ਕੇਸ ਦਰਜ ਕੀਤਾ ਹੈ।
ਏ. ਐੱਸ. ਆਈ. ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਮਥੂਲਿਕਾ ਪਤਨੀ ਸ਼ਿਵਰਾਜ ਚੌਹਾਨ ਵਾਸੀ ਸ਼ਿਵ ਸ਼ਕਤੀ ਨਗਰ ਦੋਪਾਲੀ ਰਤਨਾਗਿਰੀ (ਮਹਾਰਾਸ਼ਟਰ) ਹਾਲ ਵਾਸੀ ਏਅਰਫੋਰਸ ਸਟੇਸ਼ਨ ਪਠਾਨਕੋਟ ਨੇ ਲਿਖਵਾਇਆ ਕਿ ਉਹ ਅਤੇ ਉਸ ਦਾ ਪਤੀ ਸ਼ਿਵਰਾਜ ਚੌਹਾਨ ਅੰਮ੍ਰਿਤਸਰ ਤੋਂ ਆਪਣੀ ਕਾਰ 'ਤੇ ਪਠਾਨਕੋਟ ਜਾ ਰਹੇ ਸੀ ਅਤੇ ਜਦੋਂ ਉਨ੍ਹਾਂ ਦੀ ਗੱਡੀ ਬਟਾਲਾ ਖਤੀਬ ਬਾਈਪਾਸ ਦੇ ਨੇੜੇ ਪਹੁੰਚੀ ਤਾਂ ਅੱਗੇ ਜਾ ਰਹੇ ਇਕ ਬਿਨਾਂ ਨੰਬਰੀ ਟਰੱਕ ਦੇ ਡਰਾਈਵਰ ਨੇ ਟਰੱਕ ਦੀ ਅਚਾਨਕ ਬਰੇਕ ਮਾਰ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ ਅਤੇ ਉਸ ਦੇ ਪਤੀ ਸ਼ਿਵਰਾਜ ਨੂੰ ਸੱਟਾਂ ਲੱਗ ਗਈਆਂ, ਜਿਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਥੋਂ ਡਾਕਟਰਾਂ ਨੇ ਸ਼ਿਵਰਾਜ ਨੂੰ ਅਮਨਦੀਪ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀ।
ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਦੇ ਬਾਅਦ ਬੀਤੀ 1 ਅਗਸਤ ਨੂੰ ਸ਼ਿਵਰਾਜ ਦੇ ਪਰਿਵਾਰਕ ਮੈਂਬਰ ਉਸ ਦਾ ਸਹੀ ਇਲਾਜ ਕਰਵਾਉਣ ਲਈ ਉਸ ਨੂੰ ਚੰਡੀ ਮੰਦਰ ਪੰਚਕੁਲਾ ਹਸਪਤਾਲ ਲੈ ਗਏ, ਜਿਥੇ ਬੀਤੀ 2 ਅਗਸਤ ਨੂੰ ਸ਼ਿਵਰਾਜ ਚੌਹਾਨ ਦੀ ਮੌਤ ਹੋ ਗਈ। ਇਸ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨਜ਼ 'ਚ ਬਣਦੀਆਂ ਧਾਰਾਵਾਂ ਹੇਠ ਅਣਪਛਾਤੇ ਟਰੱਕ ਚਾਲਕ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਐੱਸ. ਡੀ. ਓ. ਨਾਲ ਕੁੱਟਮਾਰ ਕਰਨ ਵਾਲੇ ਪਿਤਾ-ਪੁੱਤਰ 'ਤੇ ਮਾਮਲਾ ਦਰਜ
NEXT STORY