ਖਮਾਣੋਂ (ਅਰੋੜਾ)- ਖਮਾਣੋਂ ਵਿਖੇ ਮੁੱਖ ਮਾਰਗ 'ਤੇ ਪਿੰਡ ਰਾਣਵਾਂ ਵਿਖੇ ਇਕ ਕਾਰ ਅਤੇ ਸਕੂਟਰੀ ਦਰਮਿਆਨ ਹੋਏ ਹਾਦਸੇ ਵਿੱਚ ਸਕੂਟਰੀ ਚਾਲਕ ਚਾਲਕ ਦੀ ਮੌਤ ਹੋ ਗਈ। ਇਸ ਦੌਰਾਨ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜੋਕਿ ਜ਼ੇਰੇ ਇਲਾਜ ਦੱਸਿਆ ਜਾ ਰਿਹਾ ਹੈ। ਮਾਮਲੇ ਸਬੰਧੀ ਥਾਣਾ ਖਮਾਣੋਂ ਦੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਉਕਤ ਹਾਦਸੇ ਦੌਰਾਨ ਮਰਨ ਵਾਲੇ ਦੀ ਪਛਾਣ ਗਿਆਨ ਸਿੰਘ (65) ਵਾਸੀ ਪਿੰਡ ਦੁਗਰੀ ਥਾਣਾ ਚਮਕੌਰ ਸਾਹਿਬ ਵਜੋਂ ਹੋਈ ਹੈ। ਜਦਕਿ ਜ਼ਖ਼ਮੀ ਕਾਰ ਚਾਲਕ ਦਾ ਨਾਮ ਵਿਸ਼ਵਾਸ ਸ਼ਰਮਾ ਵਾਸੀ ਲੁਧਿਆਣਾ ਹੈ । ਪੁਲਸ ਨੇ ਮ੍ਰਿਤਕ ਦੇ ਪੁੱਤਰ ਰਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦੇ ਕਥਿਤ ਦੋਸ਼ ਹੇਠ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਅਕਾਲੀ ਦਲ ਛੱਡਣ ਵਾਲੇ ਸੋਹਣ ਸਿੰਘ ਠੰਡਲ ਨੂੰ ਭਾਜਪਾ ਨੇ ਐਲਾਨਿਆ ਉਮੀਦਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਦੀਵਾਲੀ ਮੌਕੇ ਪੰਜਾਬੀਆਂ ਨੂੰ ਤੋਹਫ਼ਾ, ਮੁੱਖ ਮੰਤਰੀ ਨੇ ਖੁਦ ਲਾਈਵ ਹੋ ਕੇ ਸੁਣਾਈ ਖ਼ੁਸ਼ਖ਼ਬਰੀ
NEXT STORY