ਫਿਰੋਜ਼ਪੁਰ(ਮਲਹੋਤਰਾ,ਹਰਚਰਨ ਸਿੰਘ,ਬਿੱਟੂ)- ਡੇਢ ਮਹੀਨਾ ਪਹਿਲਾਂ ਲੁਧਿਆਣਾ ਦੇ ਟਾਇਰ ਵਪਾਰੀ ਨੂੰ ਘੇਰ ਕੇ ਉਸ ਕੋਲੋਂ ਬੰਦੂਕ ਦੇ ਜ਼ੋਰ ’ਤੇ 4.80 ਲੱਖ ਰੁਪਏ ਲੁੱਟਣ ਵਾਲੇ 5 ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ। ਐੱਸ.ਐੱਸ.ਪੀ. ਰਾਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਲੁੱਟੇ ਗਏ ਕੈਸ਼ ਨਾਲ ਗੱਡੀ ਖਰੀਦ ਕੇ ਐਸ਼ ਕੀਤੀ ਜਾ ਰਹੀ ਸੀ। ਪੁਲਸ ਵੱਲੋਂ ਇਸ ਮਾਮਲੇ ਦੀ ਟੈਕਨੀਕਲ ਤਰੀਕੇ ਨਾਲ ਜਾਂਚ ਕਰਨ ਤੋਂ ਬਾਅਦ ਪੰਜਾਂ ਦੋਸ਼ੀਆਂ ਨੂੰ ਲੁੱਟ ਦੀ ਰਾਸ਼ੀ ਨਾਲ ਖਰੀਦੀ ਗਈ ਸਵਿਫਟ ਡੀਜ਼ਾਇਰ ਗੱਡੀ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ ਨੇ ਰਸਤੇ ’ਚ ਦਿੱਤਾ ਜਾਮ
ਐੱਸ. ਐੱਸ. ਪੀ. ਨੇ ਦੱਸਿਆ ਕਿ 18 ਅਗਸਤ ਨੂੰ ਲੁਧਿਆਣਾ ਵਾਸੀ ਕਿਸ਼ੌਰ ਕੁਮਾਰ ਨੇ ਸੂਚਨਾ ਦਿੱਤੀ ਸੀ ਕਿ ਉਹ ਟਾਇਰਾਂ ਦਾ ਕੰਮ ਕਰਦਾ ਹੈ ਅਤੇ ਹਰ ਬੁੱਧਵਾਰ ਫਿਰੋਜ਼ਪੁਰ ਵਿਚ ਟਾਇਰਾਂ ਦੇ ਡੀਲਰਾਂ ਅਤੇ ਦੁਕਾਨਦਾਰਾਂ ਕੋਲੋਂ ਪੇਮੈਂਟ ਲੈਣ ਲਈ ਆਉਂਦਾ ਹੈ। 18 ਅਗਸਤ ਨੂੰ ਉਹ ਜਦ ਕੈਂਟ ਅਤੇ ਸਿਟੀ ਤੋਂ ਕਰੀਬ 4.80 ਲੱਖ ਰੁਪਏ ਪੇਮੈਂਟ ਇਕੱਠੀ ਕਰ ਕੇ ਬੱਸ ਸਟੈਂਡ ਵੱਲ ਜਾ ਰਿਹਾ ਸੀ ਤਾਂ ਡੀ.ਆਰ.ਐੱਮ. ਦਫਤਰ ਦੇ ਕੋਲ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਬੰਦੂਕ ਦੇ ਜ਼ੋਰ ’ਤੇ ਉਸ ਕੋਲੋਂ ਕੈਸ਼ ਵਾਲਾ ਬੈਗ ਖੋਹ ਕੇ ਲੈ ਗਏ ਸਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਐੱਸ.ਪੀ. ਡੀ. ਜਗਦੀਸ਼ ਕੁਮਾਰ, ਸੀ.ਆਈ.ਏ. ਸਟਾਫ ਮੁਖੀ ਜਤਿੰਦਰ ਸਿੰਘ ਦੀ ਅਗਵਾਈ ਵਿਚ ਗਠਤ ਟੀਮ ਵੱਲੋਂ ਕੀਤੀ ਜਾ ਰਹੀ ਸੀ। ਸੀ.ਆਈ.ਏ. ਸਟਾਫ ਦੇ ਐੱਸ.ਆਈ. ਸੁਖਮੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਵਪਾਰੀ ਤੋਂ ਲੁੱਟੇ ਹੋਈ ਰਾਸ਼ੀ ਨਾਲ ਦੋਸ਼ੀਆਂ ਨੇ ਡੀਜ਼ਾਇਰ ਗੱਡੀ ਖਰੀਦੀ ਹੈ ਜਿਸ ਨੂੰ ਲੈ ਕੇ ਦੋਸ਼ੀ ਛਾਉਣੀ ਦੇ ਰਾਕੇਸ਼ ਪਾਇਲਟ ਚੌਕ ਵੱਲ ਆ ਰਹੇ ਹਨ। ਸੂਚਨਾ ਦੇ ਆਧਾਰ ’ਤੇ ਚੌਕ ਵਿਚ ਨਾਕਾ ਲਗਾ ਕੇ ਉਕਤ ਪੰਜਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਉਕਤ ਲੁੱਟ ਦੀ ਘਟਨਾ ਨੂੰ ਅੰਜਾਮ ਦੇਣਾ ਮੰਨਿਆ।
ਇਹ ਵੀ ਪੜ੍ਹੋ- 'ਭਾਰਤ ਬੰਦ' ਦੌਰਾਨ ਕਿਸਾਨਾਂ ਨੇ ਜਲੰਧਰ-ਜੰਮੂ ਹਾਈਵੇਅ ਕੀਤਾ ਜਾਮ, ਤਸਵੀਰਾਂ 'ਚ ਵੇਖੋ ਹਾਲਾਤ
ਪੁਲਸ ਅਧਿਕਾਰੀਆਂ ਦੇ ਅਨੁਸਾਰ ਦੋਸ਼ੀਆਂ ਦੀ ਪਛਾਣ ਆਕਾਸ਼ਦੀਪ ਉਰਫ ਬਿੱਟੂ, ਅਮਨ, ਲਵਪ੍ਰੀਤ ਸਿੰਘ ਲਵ ਤਿੰਨੇ ਵਾਸੀ ਪਿੰਡ ਗਿੱਲਾਂਵਾਲਾ, ਕਰਨਜੀਤ ਸਿੰਘ ਵਾਸੀ ਪਿੰਡ ਹਾਕੇਵਾਲਾ ਅਤੇ ਗੁਰਜੀਤ ਸਿੰਘ ਗੁਰੀ ਵਾਸੀ ਪਿੰਡ ਖਾਨੇ ਕੇ ਅਹਿਲ ਵਜੋਂ ਹੋਈ ਹੈ। ਸਾਰੇ ਦੋਸ਼ੀ 18 ਤੋਂ 24 ਸਾਲ ਦੇ ਹਨ।
ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ ਨੇ ਰਸਤੇ ’ਚ ਦਿੱਤਾ ਜਾਮ
NEXT STORY