ਸੁਲਤਾਨਪੁਰ ਲੋਧੀ, (ਧੀਰ)- ਬੀਤੀ ਰਾਤ ਚੋਰਾਂ ਵੱਲੋਂ ਮੁਹੱਲਾ ਧੀਰਾਂ ਸੁਲਤਾਨਪੁਰ ਲੋਧੀ ਵਿਖੇ ਇਕ ਘਰ ਅੰਦਰ ਦਾਖਲ ਹੋ ਕੇ ਭੰਨ-ਤੋੜ ਕਰਨ ਤੇ ਨਕਦੀ, ਕੱਪੜੇ ਤੇ ਹੋਰ ਸਾਮਾਨ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧੀ ਘਰ ਦੇ ਮਾਲਕ ਪੰਕਜ ਬਜਾਜ ਤੇ ਰੋਹਿਤ ਬਜਾਜ ਨੇ ਦੱਸਿਆ ਕਿ ਉਹ ਸ਼ਨੀਵਾਰ ਤੋਂ ਸੋਮਵਾਰ ਤੱਕ ਆਪਣੇ ਲੁਧਿਆਣਾ ਸਥਿਤ ਘਰ 'ਚ ਚਲੇ ਜਾਂਦੇ ਹਨ ਤੇ ਜਦੋਂ ਉਹ ਅੱਜ ਸ਼ਾਮ ਵਾਪਸ ਆਏ ਤਾਂ ਵੇਖਿਆ ਕਿ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਤੇ ਚੋਰ ਘਰ ਅੰਦਰੋਂ ਵਾਸ਼ਬੇਸਨ, ਰਸੋਈ ਤੇ ਬਾਥਰੂਮ ਅੰਦਰੋਂ ਟੂਟੀਆਂ ਤੋੜ ਕੇ ਲੈ ਗਏ।
ਪੰਕਜ ਦੀ ਮਾਤਾ ਨੇ ਦੱਸਿਆ ਕਿ ਚੋਰ ਘਰ ਅੰਦਰ ਪਏ ਕੱਪੜੇ, 25 ਹਜ਼ਾਰ ਰੁਪਏ ਨਕਦ ਤੇ 400 ਡਾਲਰ ਚੋਰੀ ਕਰ ਕੇ ਲੈ ਗਏ। ਇਸ ਤੋਂ ਇਲਾਵਾ ਚੋਰ 2 ਸਿਲੰਡਰ, ਇਕ ਮੋਬਾਇਲ, 2 ਲੇਡੀਜ਼ ਘੜੀਆਂ ਤੇ ਹੋਰ ਵੀ ਸਾਮਾਨ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਘਰ 'ਚ ਇਕ ਕਮਰਾ ਜੋ ਕਿ ਕਿਸੇ ਨੂੰ ਕਿਰਾਏ 'ਤੇ ਦਿੱਤਾ ਹੋਇਆ ਹੈ ਦੇ ਅੰਦਰੋਂ ਵੀ ਚੋਰ ਕੱਪੜੇ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਉਨ੍ਹਾਂ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ, ਜਿਸ 'ਤੇ ਅਮਰਜੀਤ ਸਿੰਘ ਏ. ਐੱਸ. ਆਈ. ਮੌਕੇ 'ਤੇ ਪੁੱਜੇ ਤੇ ਘਟਨਾ ਦੀ ਜਾਂਚ ਕੀਤੀ।
ਸ਼ਹਿਰ 'ਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ
NEXT STORY