ਕਪੂਰਥਲਾ(ਮਹਾਜਨ) - ਸੀ. ਬੀ. ਐੱਸ. ਈ. ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦੀ ਘੋਸ਼ਣਾ ਕੀਤੀ, ਜਿਸ ’ਚ ਆਨੰਦ ਪਬਲਿਕ ਸੀ. ਸੈ. ਸਕੂਲ ਦੇ ਸੌ ਫੀਸਦੀ ਨਤੀਜਾ ਆਉਣ ’ਤੇ ਖੁਸ਼ੀ ਦੀ ਲਹਿਰ ਛਾ ਗਈ। ਆਨੰਦ ਪਬਲਿਕ ਸਕੂਲ ਨੇ ਆਪਣੇ ਚੰਗੇ ਨਤੀਜੇ ਨਾਲ ਜ਼ਿਲੇ ’ਚ ਝੰਡੀ ਗੱਡੀ। 12ਵੀਂ ਮੈਡੀਕਲ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ 96 ਫੀਸਦੀ ਅੰਕ ਲੈ ਕੇ ਸਕੂਲ ਦਾ ਨਾਮ ਚਮਕਾਇਆ। 12ਵੀਂ ਸਾਇੰਸ ਦੇ ਆਕਾਸ਼ਦੀਪ ਨੇ 94.4 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ। 12ਵੀਂ ਜਮਾਤ ਦੀ ਵਿਦਿਆਰਥਣ ਸੋਨਾ ਮਕਾਨੀਆ ਨੇ 95 ਫੀਸਦੀ ਅੰਕ ਨਾਲ ਕਾਮਰਸ ’ਚ ਪਹਿਲਾ ਸਥਾਨ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਸਕੂਲ ਦੇ 21 ਵਿਦਿਆਰਥੀਆਂ ਨੇ 90 ਫੀਸਦੀ ਅੰਕ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ।
ਜਸਲੀਨ ਕੌਰ 12ਵੀਂ ਸਾਇੰਸ ਦੀ ਵਿਦਿਆਰਥਣ ਨੇ 94 ਫੀਸਦੀ ਅੰਕ ਹਾਸਲ ਕੀਤੇ ਤੇ 12ਵੀਂ ਸਾਇੰਸ ਦੇ ਵਿਦਿਆਰਥੀ ਅਰਮਾਨ ਮਡ਼ੀਆ ਨੇ 94 ਫੀਸਦੀ ਅੰਕ ਲਏ। 12ਵੀਂ ਕਾਮਰਸ ਦੀ ਸੁਰਭੀ ਨੇ 93.4 ਫੀਸਦੀ ਅੰਕ ਹਾਸਲ ਕੀਤੇ। ਰਮਨਦੀਪ ਸਿੰਘ ਨੇ 12ਵੀਂ ਕਾਮਰਸ ’ਚ 93.4 ਫੀਸਦੀ ਅੰਕ ਲਏ। ਨਕੁਲ ਪੁਰੀ 12ਵੀਂ ਸਾਇੰਸ ਨੇ 93.4 ਫੀਸਦੀ, ਸਿਮਰਨਪ੍ਰੀਤ ਸਿੰਘ 12ਵੀਂ ਸਾਇੰਸ ਦੇ ਵਿਦਿਆਰਥਣ ਨੇ 93.4 ਫੀਸਦੀ ਅੰਕ ਆਪਣੇ ਨਾਮ ਕੀਤੇ।
ਇਸੇ ਤਰ੍ਹਾਂ 12ਵੀਂ ਸਾਇੰਸ ਦੇ ਵਿਦਿਆਰਥੀ ਅਨੰਨਿਆ ਸ਼ਰਮਾ ਨੇ 92 ਫੀਸਦੀ ਅੰਕ ਤੇ ਸੌਰਵਪ੍ਰੀਤ ਸਿੰਘ ਨੇ 12ਵੀਂ ਸਾਇੰਸ ’ਚ 92 ਫੀਸਦੀ ਅੰਕ ਹਾਸਲ ਕੀਤੇ। ਓਮ ਮਲਹੋਤਰਾ ਨੇ 12ਵੀਂ ਕਾਮਰਸ ’ਚ 93 ਫੀਸਦੀ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਪਲਕ ਪਰਿਹਾਰ ਨੇ 12ਵੀਂ ਕਾਮਰਸ ’ਚ 91 ਫੀਸਦੀ ਅੰਕ ਹਾਸਲ ਕੀਤੇ। 12ਵੀਂ ਦੀ ਵਿਦਿਆਰਥਣ ਅਨੁਸ਼ਕਾ ਗੁਪਤਾ ਨੇ 90 ਫੀਸਦੀ ਅੰਕ ਲਏ ਤੇ 12ਵੀਂ ਸਾਇੰਸ ਦੀ ਵਿਦਿਆਰਥਣ ਤਮੰਨਾ ਨੇ 90 ਫੀਸਦੀ ਅੰਕ ਹਾਸਲ ਕੀਤੇ। ਸਿਮਰ 12ਵੀਂ ਸਾਇੰਸ ਦੇ ਵਿਦਿਆਰਥੀ ਨੇ 93.2 ਫੀਸਦੀ ਅੰਕ ਲਏ ਤੇ 12ਵੀਂ ਸਾਇੰਸ ਦੀ ਵਿਦਿਆਰਥਣ ਸਵਾਨਿਕਾ ਗੁਪਤਾ ਨੇ 90.21 ਫੀਸਦੀ ਅੰਕ ਹਾਸਲ ਕੀਤੇ।
ਦਿਲਰਾਜ ਸਿੰਘ ਨੇ 12ਵੀਂ ਸਾਇੰਸ ’ਚ 90 ਫੀਸਦੀ ਅੰਕ ਹਾਸਲ ਕੀਤੇ। 12ਵੀਂ ਸਾਇੰਸ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 90 ਫੀਸਦੀ ਅੰਕ ਆਪਣੇ ਨਾਮ ਕੀਤੇ। ਇਸੇ ਤਰ੍ਹਾਂ ਮਿਊਜਿਕ ਵਿਸ਼ੇ ’ਚ ਗੀਤਿਕਾ ਥਿੰਦ ਤੇ ਪਲਕ ਕੇ 100/100 ਅੰਕ ਲੈ ਕੇ ਝੰਡੀ ਲਹਿਰਾਈ। ਦੀਪਿਕਾ ਸੂਦ ਤੇ ਰਮਨਦੀਪ ਸਿੰਘ ਨੇ ਪੇਂਟਿੰਗ ’ਚ 99/100 ਲੈ ਕੇ ਇਸ ਵਿਸ਼ੇ ’ਚ ਪਹਿਲਾ ਸਥਾਨ ਹਾਸਲ ਕੀਤਾ। ਗਣਿਤ ਵਿਸ਼ੇ ’ਚ ਗੁਰਨੂਰ ਸਿੰਘ ਤੇ ਅਨਨਿਆ ਸ਼ਰਮਾ ਨੇ 95/100 ਅੰਕ ਵਿਸ਼ੇ ’ਚ ਟਾਪ ਕੀਤਾ। ਕੋਮਲਪ੍ਰੀਤ ਕੌਰ ਨੇ ਮਿਊਜਿਕ ਵਿਸ਼ੇ ’ਚ 100/100 ਅੰਕ ਲੈ ਕੇ ਰਿਕਾਰਡ ਕਾਇਮ ਕੀਤਾ। ਜਤਿਨ ਤੇ ਓਮ ਮਲਹੋਤਰਾ ਨੇ 96/100 ਅੰਕ ਲੈ ਕੇ ਫਿਜਿਕਸ ਐਜੂਕੇਸ਼ਨ ’ਚ ਨਾਮ ਰੋਸ਼ਨ ਕੀਤਾ।
ਇਸ ਮੌਕੇ ਸਕੂਲ ਦੀ ਚੇਅਰਪਰਸਨ ਮੈਡਮ ਵਰਿੰਦਰ ਕੁਮਾਰੀ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਨੇ 12ਵੀਂ ਦੇ ਇਸ ਸ਼ਾਨਦਾਰ ਨਤੀਜੇ ਦੀ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਭੇਜੀ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਵਿਸ਼ੇਸ਼ ਰੂਪ ’ਚ ਬੱਚਿਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਨੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਟਾਫ ਦੀ ਇਮਾਨਦਾਰੀ ਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਦਿੱਤਾ।
ਇਸ ਮੌਕੇ ਡਾ. ਦੀਪਕ ਅਰੋਡ਼ਾ ਤੋਂ ਇਲਾਵਾ ਸ਼ਸ਼ੀ ਕੁਮਾਰ, ਬਲਜਿੰਦਰ ਸਿੰਘ, ਨਿਰਮਲ ਜੋਤੀ, ਨਵਨੀਤ, ਲਵਲੀਨ ਕੌਰ, ਰਣਜੀਤ ਮੈਮ, ਜਸਵਿੰਦਰ ਕੌਰ, ਜਯੋਤਸਨਾ ਮੈਮ, ਮਨੀ ਵਾਲੀਆ, ਨੈਂਸੀ ਮੈਮ, ਸ਼ਾਲਿਨੀ ਬਜਾਜ, ਰੇਖਾ ਮੈਮ, ਰਵਿੰਦਰਜੀਤ ਕੌਰ, ਪ੍ਰਦੀਪ ਕੁਮਾਰ, ਕਿਰਨ ਨੰਦਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਗਾਈਨੀਕੋਲੋਜਿਸਟ ਬਣ ਕੇ ਕਰਾਂਗੀ ਸਮਾਜ ਦੀ ਸੇਵਾ : ਕੋਮਲ ਪ੍ਰੀਤ ਕੌਰ
ਕੋਮਲਪ੍ਰੀਤ ਦਾ ਕਹਿਣਾ ਹੈ ਕਿ ਉਹ ਸਖਤ ਮਿਹਨਤ ਕਰ ਕੇ ਗਾਈਨੀਕੋਲੋਜਿਸਟ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ। ਕੋਈ ਵੀ ਟੀਚਾ ਮੁਸ਼ਕਿਲ ਨਹੀਂ, ਸਾਨੂੰ ਸਿਰਫ ਆਪਣੇ ਜੀਵਨ ਦਾ ਟੀਚਾ ਨਿਰਧਾਰਿਤ ਕਰ ਕੇ ਉਸਨੂੰ ਪੂਰਾ ਕਰਨ ’ਚ ਜੁਟ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਉਹ ਆਪਣੇ ਮਾਤਾ-ਪਿਤਾ ਤੇ ਸਭ ਅਧਿਆਪਕਾਂ ਨੂੰ ਦਿੰਦੀ ਹਾਂ, ਜਿਨ੍ਹਾਂ ਪਡ਼੍ਹਾਈ ’ਚ ਮੇਰੀ ਇੰਨੀ ਸਹਾਇਤਾ ਕੀਤੀ।
ਚਾਰਟਿਡ ਅਕਾਉਂਟੈਂਟ ਬਣਨਾ ਚਾਹੁੰਦੀ ਹਾਂ : ਸੋਨਾ ਮਕਾਨੀਆ
ਵਿਦਿਆਰਥਣ ਸੋਨਾ ਮਕਾਨੀਆ ਨੇ ਕਿਹਾ ਕਿ ਉਨ੍ਹਾਂ ਆਪਣੇ ਅਧਿਆਪਕਾਂ ਤੇ ਮਾਤਾ-ਪਿਤਾ ਦੇ ਮਾਰਗ ਦਰਸ਼ਨ ਦੇ ਕਾਰਨ ਚੰਗੇ ਨੰਬਰ ਹਾਸਲ ਕਰ ਸਕੀ ਹੈ। ਉਹ ਪੇਪਰਾਂ ਦੇ ਅੰਤਿਮ ਮਹੀਨਿਆਂ ’ਚ 10 ਘੰਟੇ ਤੱਕ ਰੋਜ਼ਾਨਾ ਪਡ਼੍ਹਾਈ ਕਰਦੀ ਹੈ, ਜਿਸ ’ਚ ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਪੂਰਨ ਸਹਿਯੋਗ ਦਿੱਤਾ। ਇਸੇ ਕਾਰਨ ਵਸ਼ ਉਹ ਮੁਕਾਮ ਨੂੰ ਹਾਸਲ ਕਰ ਪਾਈ ਹੈ। ਵਿਦਿਆਰਥੀ ਸੋਨਾ ਨੇ ਕਿਹਾ ਕਿ ਉਹ ਅੱਗੇ ਦੀ ਪਡ਼੍ਹਾਈ ਜਾਰੀ ਰੱਖਦੇ ਹੋਏ ਚਾਰਟਿਡ ਅਕਾਉਂਟੈਂਟ ਬਣਨਾ ਚਾਹੁੰਦੀ ਹੈ।
ਨਿਆਂ ਪਾਲਿਕਾ ’ਚ ਜਾ ਕੇ ਕਰਾਂਗਾ ਦੇਸ਼ ਦੀ ਸੇਵਾ : ਅਨਨਯ ਸ਼ਰਮਾ
12ਵੀਂ ’ਚ 92 ਫੀਸਦੀ ਪ੍ਰਾਪਤ ਕਰ ਕੇ ਨਾਨ ਮੈਡੀਕਲ ’ਚ ਸਕੂਲ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਅਨਨਯ ਸ਼ਰਮਾ ਦੀ ਦਾਦੀ ਸੰਤੋਸ਼ ਸ਼ਰਮਾ, ਪਿਤਾ ਰਾਕੇਸ਼ ਸ਼ਰਮਾ ਤੇ ਮਾਤਾ ਰਿੰਪਲ ਦੱਤਾ, ਜੋ ਕਿ ਖੁਦ ਵੀ ਅਧਿਆਪਕ ਹਨ, ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ,
ਉਪ ਪ੍ਰਧਾਨ ਡਾ. ਦੀਪਕ ਅਰੋਡ਼ਾ ਤੇ ਹੋਰ ਅਧਿਆਪਕਾਂ ਵੱਲੋਂ ਕੀਤੇ ਗਏ ਯੋਗ ਮਾਰਗ ਦਰਸ਼ਨ ਦਾ ਇਹ ਪ੍ਰਮਾਣ ਹੈ। ਵਿਦਿਆਰਥੀ ਅਨਨਯ ਸ਼ਰਮਾ ਨੇ ਦੱਸਿਆ ਕਿ ਉਹ ਬੈਚਲਰ ਆਫ ਲਾਅ ਆਨਰਸ ’ਚ ਕ੍ਰਾਈਸਟ ਵਿਸ਼ਵਵਿਦਿਆਲਾ ਬੰਗਲੋਰ ’ਚ ਸੀਟ ਪ੍ਰਾਪਤ ਕਰ ਚੁੱਕੇ ਹਨ ਤੇ ਉਹ ਅੱਗੇ ਜ਼ਿੰਦਗੀ ’ਚ ਨਿਆਂ ਪਾਲਿਕਾ ’ਚ ਜਾ ਕੇ ਦੇਸ਼ ਦੀ ਸੇਵਾ ’ਚ ਆਪਣਾ ਯੋਗਦਾਨ ਦੇਣਾ ਚਾਹੁਦਾ ਹੈ।
ਇੰਜੀਨੀਅਰ ਬਣਨਾ ਚਾਹੁੰਦਾ ਹੈ ਸੌਰਵ ਪ੍ਰੀਤ
ਸੌਰਵ ਪ੍ਰੀਤ ਨੇ ਨਾਨ ਮੈਡੀਕਲ ਦੀ ਪ੍ਰੀਖਿਆ ’ਚ ਸਕੂਲ ’ਚ ਦੂਜਾ ਸਥਾਨ ਆਪਣੇ ਨਾਮ ਕੀਤਾ ਗਿਆ। ਵਿਦਿਆਰਥੀ ਸੌਰਵ ਨੇ ਦੱਸਿਆ ਕਿ ਉਹ ਅੱਗੇ ਦੀ ਪਡ਼੍ਹਾਈ ਜਾਰੀ ਰੱਖਦੇ ਹੋਏ ਇੰਜੀਨੀਅਰ ਬਣਨਾ ਚਾਹੁੰਦਾ ਹਾਂ। ਉਨ੍ਹਾਂ ਦੱਸਿਆ ਕਿ ਉਹ ਆਪਣੇ ਸਕੂਲ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਦੇ ਮਾਰਗ ਦਰਸ਼ਨ ਨਾਲ ਕਾਫੀ ਪ੍ਰਭਾਵਿਤ ਹੋਏ। ਮੇਰੀ ਇਸ ਸਫਲਤਾ ਦਾ ਸਿਹਰਾ ਮੇਰੇ ਮਾਤਾ-ਪਿਤਾ ਸਮੇਤ ਅਧਿਆਪਕਾਂ ਦੀ ਸਖਤ ਮਿਹਨਤ ਦਾ ਹੀ ਨਤੀਜਾ ਹੈ।
ਜ਼ਿਲੇ ’ਚੋਂ ਦੂਸਰੇ ਸਥਾਨ ’ਤੇ ਰਿਹਾ ਵਰੁਣ ਕੁਮਾਰ
ਕਪੂਰਥਲਾਕੁਲਵੰਤ ਰਾਏ ਜੈਨ ਡੀ. ਏ. ਵੀ. ਪਬਲਿਕ ਸਕੂਲ ਕਪੂਰਥਲਾ ਦਾ 12ਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਪ੍ਰਿੰਸੀਪਲ ਵਿਪਿਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਾਇੰਸ ਵਿਸ਼ੇ ਦੇ ਵਰੁਣ ਕੁਮਾਰ ਨੇ 97.4 ਫੀਸਦੀ ਅੰਕ ਲੈ ਕੇ ਸਕੂਲ ’ਚ ਪਹਿਲਾ ਤੇ ਜ਼ਿਲੇ ’ਚ ਦੂਜਾ ਸਥਾਨ ਹਾਸਲ ਕੀਤਾ। ਸਕੂਲ ਦੀ ਗੁਰਮਨ ਕੌਰ ਨੇ 93.2 ਫੀਸਦੀ, ਕੋਮਲਦੀਪ ਕੌਰ ਤੇ ਗੁੰਜਨ ਨੇ 92.2 ਫੀਸਦੀ ਅੰਕ ਹਾਸਲ ਕੀਤੇ।
ਸਕੂਲ ਦੇ ਚੇਅਰਮੈਨ ਰਤਨ ਲਾਲ ਜੈਨ ਤੇ ਪ੍ਰਿੰਸੀਪਲ ਵਿਪਿਨ ਕੁਮਾਰ ਸ਼ਰਮਾ ਨੇ ਸਭ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਵਿਪਿਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਾਡੇ ਸਕੂਲ ਸਟਾਫ ਦੀ ਚੰਗੇ ਅਭਿਆਸ ਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਦੇ ਕਾਰਨ ਸਕੂਲ ਦਾ ਹਰ ਸਾਲ ਸਾਲਾਨਾ ਨਤੀਜਾ ਸ਼ਾਨਦਾਰ ਰਹਿੰਦਾ ਹੈ। ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਜ਼ਿਲੇ ’ਚ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।
ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਪ੍ਰਕੋਪ ਜਾਰੀ, 63 ਨਵੇਂ ਮਾਮਲੇ ਆਏ ਸਾਹਮਣੇ
NEXT STORY