ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਵਿੱਦਿਅਕ ਸੈਸ਼ਨ 2026-27 ਲਈ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਦੇ ਸੈਂਪਲ ਪੇਪਰ ਅਧਿਕਾਰਤ ਤੌਰ ’ਤੇ ਜਾਰੀ ਕਰ ਦਿੱਤੇ ਹਨ। ਬੋਰਡ ਪ੍ਰੀਖਿਆ 'ਚ ਬੈਠਣ ਵਾਲੇ ਪ੍ਰੀਖਿਆਰਥੀ ਅਧਿਕਾਰਤ ਵੈੱਬਸਾਈਟ cbseacademic.nic.in ’ਤੇ ਜਾ ਕੇ ਆਪਣੇ ਵਿਸ਼ੇ ਦੇ ਮੁਤਾਬਕ ਸੈਂਪਲ ਪੇਪਰ ਅਤੇ ਮਾਰਕਿੰਗ ਸਕੀਮ ਡਾਊਨਲੋਡ ਕਰ ਸਕਦੇ ਹਨ। ਸੀ. ਬੀ. ਐੱਸ. ਈ. ਵੱਲੋਂ ਜਾਰੀ ਸੈਂਪਲ ਪੇਪਰਾਂ ਤੋਂ ਵਿਦਿਆਰਥੀਆਂ ਨੂੰ ਮੁੱਖ ਪ੍ਰੀਖਿਆ ਦੇ ਪ੍ਰਸ਼ਨ ਪੇਪਰ ਦਾ ਫਾਰਮੇਟ, ਸਵਾਲਾਂ ਦੀ ਵੈਰਾਇਟੀ ਅਤੇ ਸੈਕਸ਼ਨ ਵਾਰ ਸਟਰੱਕਚਰ ਸਮਝਣ 'ਚ ਮਦਦ ਮਿਲੇਗੀ। ਮਾਰਕਿੰਗ ਸਕੀਮ ਦੇ ਜ਼ਰੀਏ ਵਿਦਿਆਰਥੀ ਇਹ ਜਾਣ ਸਕਣਗੇ ਕਿ ਬੋਰਡ ਵੱਲੋਂ ਕਾਪੀਆਂ ਦੀ ਚੈਕਿੰਗ ਦੌਰਾਨ ਕਿਸ ਤਰ੍ਹਾਂ ਅੰਕ ਦਿੱਤੇ ਜਾਂਦੇ ਹਨ ਅਤੇ ਉੱਤਰ ਲਿਖਣ ਦੀ ਸਹੀ ਤਕਨੀਕ ਕੀ ਹੋਣੀ ਚਾਹੀਦੀ ਹੈ। ਇਸ ਨਾਲ ਵਿਦਿਆਰਥੀ ਸਮਾਂ ਰਹਿੰਦੇ ਆਪਣੀ ਤਿਆਰੀ ਦੀਆਂ ਕਮੀਆਂ ਦੂਰ ਕਰ ਸਕਣਗੇ।
ਇਹ ਵੀ ਪੜ੍ਹੋ : 'ਡਿਊਟੀ 'ਤੇ ਆਉਂਦੇ-ਜਾਂਦੇ ਵਰਦੀ ਨਾ ਪਾਓ!', ਪੰਜਾਬ ਪੁਲਸ ਦੀ ਵਾਇਰਲ ਐਡਵਾਈਜ਼ਰੀ ਦਾ ਪੜ੍ਹੋ ਅਸਲ ਸੱਚ
ਅਕਤੂਬਰ 'ਚ ਆ ਸਕਦਾ ਡਿਟੇਲਡ ਟਾਈਮ ਟੇਬਲ
ਬੋਰਡ ਵੱਲੋਂ ਦੋਵੇਂ ਕਲਾਸਾਂ ਲਈ ਡਿਟੇਲਡ ਟਾਈਮ ਟੇਬਲ ਅਕਤੂਬਰ ਤੱਕ ਐਲਾਨੇ ਜਾਣ ਦੀ ਉਮੀਦ ਹੈ। ਪਿਛਲੇ ਸਾਲ ਵੀ ਸੀ. ਬੀ. ਐੱਸ. ਈ. ਨੇ 30 ਅਕਤੂਬਰ ਨੂੰ ਪ੍ਰੀਖਿਆ ਦਾ ਸ਼ਡਿਊਲ ਜਾਰੀ ਕੀਤਾ ਸੀ। ਸੀ. ਬੀ. ਐੱਸ. ਈ. ਨੇ ਇਹ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਸੈਸ਼ਨ ਲਈ ਅਸੈੱਸਮੈਂਟ ਸਕੀਮ ਅਤੇ ਪਾਸਿੰਗ ਕ੍ਰਾਈਟੇਰੀਆ 'ਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਗਈ ਹੈ। ਪਾਸ ਹੋਣ ਦੇ ਲਈ ਸੈਸ਼ਨ 2025-26 ਦੇ ਪੁਰਾਣੇ ਨਿਯਮ ਹੀ ਪੂਰੀ ਤਰ੍ਹਾਂ ਲਾਗੂ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ! ਬਿੱਲਾਂ ਨੂੰ ਲੈ ਕੇ ਮਚੀ ਹਾਹਾਕਾਰ, ਪੜ੍ਹੋ ਕਾਰਨ
ਵੈੱਬਸਾਈਟ ਤੋਂ ਇਸ ਤਰ੍ਹਾਂ ਡਾਊਨਲੋਡ ਕਰਨ ਸੈਂਪਲ ਪੇਪਰ
ਵਿਦਿਆਰਥੀ ਸਭ ਤੋਂ ਪਹਿਲਾਂ ਬੋਰਡ ਦੀ ਅਧਿਕਾਰਤ ਵੈੱਬਸਾਈਟ cbseacademic.nic.in ’ਤੇ ਜਾਣ। ਹੋਮਪੇਜ ’ਤੇ ਸੈਸ਼ਨ 2026-27 ਦੇ 10ਵੀਂ ਅਤੇ 12ਵੀਂ ਸੈਂਪਲ ਕਵਸਚਨ ਪੇਪਰਾਂ ਦੇ ਲਿੰਕ ਨੂੰ ਖੋਲ੍ਹਣ। ਇਸ ਤੋਂ ਬਾਅਦ ਆਪਣੀ ਕਲਾਸ ਅਤੇ ਸਬੰਧਤ ਵਿਸ਼ੇ ਦੀ ਚੋਣ ਕਰਕੇ ਸੈਂਪਲ ਪੇਪਰ ਤੇ ਮਾਰਕਿੰਗ ਸਕੀਮ ਦੀ ਫਾਇਲ ਡਾਊਨਲੋਡ ਕਰਕੇ ਅਭਿਆਸ ਸ਼ੁਰੂ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਹਸਪਤਾਲਾਂ ਲਈ ਵੱਡੇ ਹੁਕਮ ਜਾਰੀ, ਹਾਈਕਰੋਟ ਨੇ ਮਰੀਜ਼ਾਂ ਦੀ ਸਹੂਲਤ ਨੂੰ ਲੈ ਕੇ ਦਿੱਤੇ ਨਿਰਦੇਸ਼
NEXT STORY