ਲੁਧਿਆਣਾ (ਵਿੱਕੀ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਇਕ ਨਵੀਂ ਮਿਸਾਲ ਕਾਇਮ ਕਰਦੇ ਹੋਏ 8 ਦਸੰਬਰ ਨੂੰ ਕਰਵਾਈ ਗਈ ਸੀ. ਟੀ. ਈ. ਟੀ. ਦੀ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਨੂੰ ਜਾਰੀ ਕਰ ਦਿੱਤਾ ਹੈ। ਸਿਰਫ 19 ਦਿਨਾਂ ਵਿਚ ਹੀ ਨਤੀਜਾ ਜਾਰੀ ਹੋਣ ਦੀ ਸੂਚਨਾ ਮਿਲਦੇ ਹੀ ਕੈਂਡੀਡੇਟਸ ਵੀ ਹੈਰਾਨ ਹੋ ਗਏ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪ੍ਰੀਖਿਆਰਥੀਆਂ ਦੀ ਆਂਸਰ ਕੀ ਜਾਰੀ ਹੋਈ ਸੀ।
ਸੀ. ਬੀ. ਐੱਸ. ਈ. ਦੇ ਮੁਤਾਬਕ ਸੀ. ਟੀ. ਈ. ਟੀ. ਪ੍ਰੀਖਿਆ ਵਿਚ ਕਰੀਬ 28 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਨੇ ਹਿੱਸਾ ਲਿਆ ਸੀ, ਜਿਸ ਵਿਚੋਂ 5.42 ਲੱਖ ਮਤਲਬ 22.55 ਫੀਸਦੀ ਕੈਂਡੀਡੇਟ ਇਸ ਪ੍ਰੀਖਿਆ ਵਿਚ ਪਾਸ ਹੋਏ ਹਨ। ਸੀ. ਬੀ. ਐੱਸ. ਈ. ਨੇ ਦੇਸ਼ ਦੇ 110 ਸ਼ਹਿਰਾਂ ਵਿਚ 8 ਦਸੰਬਰ ਨੂੰ ਕੇਂਦਰੀ ਸਿੱਖਿਆ ਪਾਤਰਤਾ ਪ੍ਰੀਖਿਆ ਕਰਵਾਈ ਸੀ।
ਪ੍ਰੀਖਿਆ ਵਿਚ ਦੋ ਪੇਪਰ ਹੁੰਦੇ ਹਨ। ਪੇਪਰ 1 ਉਨ੍ਹਾਂ ਲਈ ਹੈ ਜੋ ਕਲਾਸ 1 ਤੋਂ 5 ਲਈ ਅਧਿਆਪਕ ਬਣਨਾ ਚਾਹੁੰਦੇ ਹਨ ਅਤੇ ਪੇਪਰ 2 ਉਨ੍ਹਾਂ ਲਈ ਹੈ ਜੋ ਕਲਾਸ 6 ਤੋਂ 8 ਲਈ ਅਧਿਆਪਕ ਬਣਨਾ ਚਾਹੁੰਦੇ ਹਨ। ਪੇਪਰ ਲਈ ਕਰੀਬ 28.32 ਲੱਖ ਕੈਂਡੀਡੇਟਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਵਿਚੋਂ ਪੇਪਰ 1 ਕੁਲ 16,46,620 ਨੇ ਦਿੱਤਾ ਅਤੇ ਪੇਪਰ 2 ਵਿਚ 11,85,500 ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਕੁਲ 2.47 ਲੱਖ ਅਤੇ ਪੇਪਰ ਵਿਚ ਕਰੀਬ 2.94 ਲੱਖ ਕੈਂਡੀਡੇਟਸ ਪਾਸ ਹੋਏ ਹਨ।
ਸਵਾਈਨ ਫਲੂ ਨਾਲ ਬੱਚੀ ਦੀ ਮੌਤ
NEXT STORY