ਅਬੋਹਰ - ਕੇਂਦਰ ਸਰਕਾਰ ਵੱਲੋਂ ਜਿਥੇ ਬੇਟੀਆਂ ਦੀ ਉੱਚ ਸਿੱਖਿਆ ਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਪਿੰਡ ਢਾਬਾ ਕੋਕਰੀਆ ਵਾਸੀ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਨੇ ਆਪਣੇ ਗੁਆਂਢੀ ਨੌਜਵਾਨ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਕਾਰਨ ਨਹਿਰ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਐਤਵਾਰ ਦੇਰ ਰਾਤ ਤੋਂ ਗੁੰਮ ਹੋਈ ਵਿਦਿਆਰਥਣ ਦੀ ਲਾਸ਼ ਅੱਜ ਸਵੇਰੇ ਨਹਿਰ 'ਚੋਂ ਬਰਾਮਦ ਹੋਈ, ਜਿਸ ਨੂੰ ਸਮਾਜ-ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰਾਂ ਨੇ ਬਾਹਰ ਕੱਢਿਆ।
ਘਟਨਾ ਸਥਾਨ 'ਤੇ ਪੁਲਸ ਕਪਤਾਨ ਅਮਰਜੀਤ ਸਿੰਘ, ਸਦਰ ਥਾਣਾ ਮੁਖੀ ਬਲਜੀਤ ਸਿੰਘ ਤੇ ਪੁਲਸ ਦੇ ਹੋਰ ਉੱਚ ਅਧਿਕਾਰੀ ਵੀ ਜਾਂਚ ਲਈ ਪਹੁੰਚੇ ਅਤੇ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਰਖਵਾਈ। ਜਾਣਕਾਰੀ ਅਨੁਸਾਰ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ 16 ਸਾਲਾ ਆਰਜ਼ੂ ਦੇ ਪਿਤਾ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਉਨ੍ਹਾਂ ਦਾ ਹੀ ਗੁਆਂਢੀ ਨੌਜਵਾਨ ਗੌਰੀ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਫੋਟੋ ਵਾਇਰਲ ਕੀਤੇ ਜਾਣ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਇਸ ਬਾਰੇ ਆਰਜ਼ੂ ਨੇ ਆਪਣੀ ਇਕ ਸਹੇਲੀ ਅਤੇ ਕਲਾਸ 'ਚ ਹੀ ਪੜ੍ਹਨ ਵਾਲੇ ਆਪਣੇ ਸਹਿਪਾਠੀ ਗੁਰਵਿੰਦਰ ਨੂੰ ਦੱਸਿਆ ਸੀ।
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਐਤਵਾਰ ਰਾਤ ਉਨ੍ਹਾਂ ਦੀ ਬੇਟੀ ਨੇ ਇਸ ਬਾਰੇ ਗੁਰਵਿੰਦਰ ਨੂੰ ਫੋਨ 'ਤੇ ਚੈਟਿੰਗ ਕਰਦਿਆਂ ਨਹਿਰ ਵਿਚ ਛਾਲ ਮਾਰਨ ਬਾਰੇ ਵੀ ਦੱਸਿਆ ਸੀ ਪਰ ਚੈਟਿੰਗ ਦੌਰਾਨ ਗੁਰਵਿੰਦਰ ਚੈਟ ਕਰਦੇ-ਕਰਦੇ ਸੌਂ ਗਿਆ ਅਤੇ ਆਰਜ਼ੂ ਨੇ ਨਹਿਰ 'ਚ ਛਾਲ ਮਾਰ ਦਿੱਤੀ। ਐਤਵਾਰ ਸਵੇਰੇ ਜਿਵੇਂ ਹੀ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਪੱਧਰ 'ਤੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਸੋਮਵਾਰ ਦੁਪਹਿਰ ਮਲੂਕਪੁਰਾ ਮਾਈਨਰ 'ਚ ਲਾਸ਼ ਤੈਰਦੀ ਦੇਖ ਕੇ ਉਥੋਂ ਦੇ ਲੋਕਾਂ ਨੇ ਇਸ ਦੀ ਸੂਚਨਾ ਸਮਾਜ-ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰਾਂ ਨੂੰ ਦਿੱਤੀ। ਪੁਲਸ ਵੱਲੋਂ ਮਾਮਲੇ ਦੀ ਪੂਰੀ ਜਾਂਚ-ਪੜਤਾਲ ਕਰਨ ਦੇ ਬਾਅਦ ਕੇਸ ਦਰਜ ਕਰ ਲਿਆ ਜਾਵੇਗਾ।
ਔਰਤਾਂ ਦੇ ਵਾਲ ਕਿਸੇ ਹੋਰ ਵਿਅਕਤੀ ਵੱਲੋਂ ਕੱਟੇ ਜਾਣ ਦੀ ਘਟਨਾ ਦੀ ਪੁਸ਼ਟੀ ਨਹੀਂ ਹੋਈ: ਜ਼ਿਲਾ ਪੁਲਸ ਮੁਖੀ
NEXT STORY