ਮੇਹਟੀਆਣਾ, (ਸੰਜੀਵ)- ਥਾਣਾ ਮੇਹਟੀਆਣਾ ਅਧੀਨ ਚੌਕੀ ਅਜਨੋਹਾ 'ਚ ਪੈਂਦੇ ਪਿੰਡ ਟੋਡਰਪੁਰ ਵਾਸੀ ਕੁਲਵਿੰਦਰਜੋਤ ਸਿੰਘ ਪੁੱਤਰ ਦਾਰਾ ਰਾਮ ਦੇ ਸਮੂਹ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਅੱਜ ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਸਥਿਤ ਕਸਬਾ ਮੇਹਟੀਆਣਾ ਦੇ ਚੌਕ 'ਚ ਪੁਲਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਚੱਕਾ ਜਾਮ ਕੀਤਾ।
ਇਸ ਮੌਕੇ ਕੁਲਵਿੰਦਰਜੋਤ ਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਉੱਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਵਾਰ-ਵਾਰ ਹਮਲੇ ਕਰ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਐੱਸ. ਐੈੱਸ. ਪੀ. ਤੇ ਅਜਨੋਹਾ ਪੁਲਸ ਚੌਕੀ 'ਚ ਕੀਤੀ ਹੋਈ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਲਗਭਗ ਦੋ-ਢਾਈ ਮਹੀਨੇ ਬੀਤਣ 'ਤੇ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਫਿਰ ਉਕਤ ਦੋ ਵਿਅਕਤੀਆਂ ਵੱਲੋਂ ਕੁਲਵਿੰਦਰਜੋਤ 'ਤੇ ਇੱਟਾਂ ਨਾਲ ਵਾਰ ਕੀਤੇ ਗਏ, ਜਿਸ ਵਿਚ ਉਹ ਵਾਲ-ਵਾਲ ਬਚਿਆ।
ਚੱਕਾ ਜਾਮ ਦੌਰਾਨ ਚਾਰੇ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਸੂਚਨਾ ਮਿਲਦੇ ਹੀ ਮੇਹਟੀਆਣਾ ਥਾਣੇ ਤੋਂ ਹੌਲਦਾਰ ਸੰਜੀਵ ਕੁਮਾਰ ਤੇ ਮੁੱਖ ਮੁਨਸ਼ੀ ਸੁਖ ਰਾਮ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਧਰਨਾਕਾਰੀਆਂ ਨੂੰ ਸਮਝਾ-ਬੁਝਾ ਕੇ ਜਾਮ ਖੁਲ੍ਹਵਾਇਆ। ਕਿਸੇ ਕੰਮ ਲਈ ਬਾਹਰ ਗਏ ਐੱਸ. ਐੱਚ. ਓ. ਬਿਕਰਮਜੀਤ ਸਿੰਘ ਵੀ ਤੁਰੰਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਧਰਨਾਕਾਰੀਆਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ।
ਹੈਰੋਇਨ ਸਮੇਤ 2 ਗ੍ਰਿਫਤਾਰ
NEXT STORY