ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਦੇ 3 ਹਸਪਤਾਲਾਂ ਦੇ ਬਾਹਰ ਜੇਕਰ ਚਾਲਕ ਹਾਰਨ ਵਜਾਉਣਗੇ ਤਾਂ ਟ੍ਰੈਫਿਕ ਪੁਲਸ ਉਸ ਦਾ ਚਲਾਨ ਕੱਟੇਗੀ। ਬੁੱਧਵਾਰ ਨੂੰ ਟ੍ਰੈਫਿਕ ਪੁਲਸ ਹਸਪਤਾਲਾਂ ਬਾਹਰ 'ਮੇਕ ਚੰਡੀਗੜ੍ਹ ਹਾਂਕ ਫ੍ਰੀ' ਸਬੰਧੀ ਸਪੈਸ਼ਲ ਡਰਾਈਵ ਚਲਾਏਗੀ। ਇਸ ਲਈ ਚੰਡੀਗੜ੍ਹ ਪੁਲਸ ਨੇ ਆਪਣੀਆਂ ਟੀਮਾਂ ਤਿਆਰ ਕਰ ਲਈਆਂ ਹਨ। ਇਹ ਟੀਮਾਂ ਪੀ. ਜੀ. ਆਈ., ਸੈਕਟਰ-16 ਜਨਰਲ ਹਸਪਤਾਲ ਤੇ ਜੀ. ਐੱਮ. ਸੀ. ਐੱਚ.-32 ਦੇ ਬਾਹਰ ਹਾਰਨ ਵਜਾਉਣ ਵਾਲਿਆਂ ਦੇ ਚਲਾਨ ਕਰਨਗੀਆਂ। ਪੁਲਸ ਦੀਆਂ ਟੀਮਾਂ ਸਵੇਰੇ ਹੀ ਤਿੰਨਾਂ ਹਸਪਤਾਲਾਂ ਦੇ ਬਾਹਰ ਤਾਇਨਾਤ ਕਰ ਦਿੱਤੀਆਂ ਜਾਣਗੀਆਂ। ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਨਾਇਜ਼ ਪਾਲਿਊਸ਼ਨ (ਰੈਗੂਲੇਸ਼ਨ ਐਂਡ ਕੰਟਰੋਲ) ਰੂਲ 2000 ਤਹਿਤ ਤਿੰਨਾਂ ਹਸਪਤਾਲਾਂ ਨੂੰ ਸਾਈਲੈਂਸ ਜ਼ੋਨ ਐਲਾਨ ਦਿੱਤਾ ਹੈ। ਇਸ ਨਿਯਮ ਤਹਿਤ ਹਸਪਤਾਲ, ਐਜੂਕੇਸ਼ਨ ਇੰਸਟੀਚਿਊਟ ਅਤੇ ਕੋਰਟ ਦੇ ਆਸ-ਪਾਸ 100 ਮੀਟਰ ਦੇ ਦਾਇਰੇ ਤਕ ਸਾਈਲੈਂਸ ਜ਼ੋਨ 'ਚ ਹਾਰਨ ਨਹੀਂ ਵਜਾਇਆ ਜਾ ਸਕਦਾ। ਤਿੰਨੇ ਹਸਪਤਾਲਾਂ ਦੇ 100 ਮੀਟਰ ਦਾਇਰੇ 'ਚ ਜੇਕਰ ਕੋਈ ਕਾਰ ਚਾਲਕ ਬਿਨਾਂ ਕਿਸੇ ਕਾਰਨ ਹਾਰਨ ਵਜਾਉਂਦਾ ਫੜਿਆ ਗਿਆ ਤਾਂ ਟ੍ਰੈਫਿਕ ਪੁਲਸ ਉਸਦਾ 1 ਹਜ਼ਾਰ ਰੁਪਏ ਦਾ ਚਲਾਨ ਕਰੇਗੀ ਤੇ ਦੂਜੀ ਵਾਰ ਚਲਾਨ 2 ਹਜ਼ਾਰ ਰੁਪਏ ਦਾ ਹੋਵੇਗਾ।
ਕੈਪਟਨ ਅਤੇ ਬਾਦਲਾਂ ਨੇ ਪੰਜਾਬ ਨੂੰ ਵਾਰੀ-ਵਾਰੀ ਲੁੱਟਿਆ : ਖਹਿਰਾ
NEXT STORY