ਨਾਭਾ (ਪੁਰੀ/ਭੂਪਾ) : ਰਿਆਸਤੀ ਨਗਰੀ ਨਾਭਾ ਵਿਖੇ ਟ੍ਰੈਫਿਕ ਪੁਲਸ ਲਗਾਤਾਰ ਸਖ਼ਤ ਹੁੰਦੀ ਜਾ ਰਹੀ ਹੈ। ਅੱਜ ਟ੍ਰੈਫਿਕ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਨਿਯਮ ਪੂਰੇ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਟ੍ਰੈਫਿਕ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਸੀਨੀਅਰ ਅਫ਼ਸਰਾਂ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਕੋਲ ਆਰ. ਸੀ., ਇੰਸੋਰੈਸ਼ ਅਤੇ ਹੋਰ ਕਾਗਜ਼ ਪੂਰੇ ਨਾ ਹੋਏ ਤਾਂ ਉਸ ਦਾ ਤੁਰੰਤ ਚਲਾਨ ਕੱਟਿਆ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਕਾਗਜ਼ ਪੂਰੇ ਰੱਖਣ, ਸੀਟ ਬੈਲਟ ਲਗਾ ਕੇ ਰੱਖਣ, ਟਰੱਕਾਂ ਵਾਲਿਆਂ ਨੂੰ ਧੁੰਦ ਦੇ ਮੱਦੇਨਜ਼ਰ ਰਿਫਲੈਕਟਰ ਲਗਾ ਕੇ ਰੱਖਣ ਅਤੇ ਬੁਲੇਟ ਮੋਟਰਸਾਈਕਲ ਵਾਲਿਆਂ ਨੂੰ ਪਟਾਕੇ ਨਾ ਵਜਾਉਣ ਦੀ ਅਪੀਲ ਕੀਤੀ। ਇਸ ਮੌਕੇ ਥਾਣੇਦਾਰ ਹਰਦੀਪ ਸਿੰਘ , ਸਤਗੁਰ ਸਿੰਘ ਵੀ ਮੌਜੂਦ ਸਨ।
ਖ਼ੂਨੀ ਚਾਈਨਾ ਡੋਰ ਮਨੁੱਖ ਤੇ ਪਸ਼ੂ-ਪੰਛੀਆਂ ਲਈ ਬਣੀ ਖ਼ਤਰਾ, ਪੰਜਾਬ ਸਰਕਾਰ ਤੋਂ ਬੰਦ ਕਰਨ ਦੀ ਮੰਗ
NEXT STORY