ਚੰਡੀਗੜ੍ਹ- ਚੰਡੀਗੜ੍ਹ ਪ੍ਰਸ਼ਾਸਨ ਨੇ ਕਲਰਕ ਅਤੇ ਸਟੈਨੋ ਟਾਈਪਿਸਟ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦਾ ਵੇਰਵਾ
ਕਲਰਕ- 234 ਅਹੁਦੇ
ਸਟੈਨੋ ਟਾਈਪਿਸਟ- 23 ਅਹੁਦੇ
ਕੁੱਲ 257 ਅਹੁਦੇ ਭਰੇ ਜਾਣਗੇ।
ਅਪਲਾਈ ਕਰਨ ਦੀ ਤਰੀਕ
ਅਪਲਾਈ ਕਰਨ ਦੀ ਪ੍ਰਕਿਰਿਆ 6 ਅਪ੍ਰੈਲ 2026 ਤੋਂ ਸ਼ੁਰੂ ਹੋਵੇਗੀ। ਇਸ ਭਰਤੀ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ।
ਤਨਖਾਹ
ਸ਼ੁਰੂਆਤੀ ਤਨਖਾਹ ਕਰੀਬ 35,000 ਤੋਂ 40,000 ਰੁਪਏ ਹਰ ਮਹੀਨੇ ਰਹਿਣ ਦੀ ਸੰਭਾਵਨਾ ਹੈ। ਇਹ ਭਰਤੀ 7ਵੇਂ ਤਨਖਾਹ ਕਮਿਸ਼ਨ ਦੇ ਲੇਵਲ-2 ਦੇ ਅਧੀਨ ਹੋਵੇਗੀ। ਜਿਸ 'ਚ ਮੂਲ ਤਨਖਾਹ 19,900 ਤੋਂ 63,200 ਰੁਪਏ ਤੱਕ ਹੈ।
ਸਿੱਖਿਆ ਯੋਗਤਾ
ਕਲਰਕ ਅਹੁਦੇ ਲਈ ਉਮੀਦਵਾਰ ਦਾ ਗਰੈਜੂਏਟ ਹੋਣਾ ਅਤੇ ਅੰਗਰੇਜ਼ੀ ਟਾਈਪਿੰਗ 35 ਸ਼ਬਦ ਪ੍ਰਤੀ ਮਿੰਟ ਜ਼ਰੂਰੀ ਹੈ, ਜਦੋਂ ਕਿ ਸਟੈਨੋ ਟਾਈਪਿਸਟ ਲਈ ਗਰੈਜੂਏਸ਼ਨ ਨਾਲ 80 ਸ਼ਬਦ ਪ੍ਰਤੀ ਮਿੰਟ ਦੀ ਟਾਈਪਿੰਗ ਗਤੀ ਮੰਗੀ ਗਈ ਹੈ।
ਉਮਰ
ਉਮੀਦਵਾਰ ਦੀ ਉਮਰ 18 ਤੋਂ 27 ਸਾਲ ਤੈਅ ਕੀਤੀ ਗਈ ਹੈ, ਜਿਸ ਦੀ ਗਣਨਾ ਇਕ ਜਨਵਰੀ 2026 ਦੇ ਆਧਾਰ 'ਤੇ ਕੀਤੀ ਜਾਵੇਗੀ। ਰਾਖਵਾਂਕਰਨ ਵਰਗ ਨੂੰ ਨਿਯਮ ਅਨੁਸਾਰ ਛੋਟ ਮਿਲੇਗੀ।
ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ 'ਚ ਪਹਿਲਾਂ ਲਿਖਤੀ ਪ੍ਰੀਖਿਆ, ਫਿਰ ਟਾਈਪਿੰਗ/ਸਕਿਲ ਟੈਸਟ, ਦਸਤਾਵੇਜ਼ ਵੈਰੀਫਿਕੇਸ਼ ਅਤੇ ਮੈਡੀਕਲ ਜਾਂਚ ਹੋਵੇਗੀ। ਭਾਰਤ ਦਾ ਕੋਈ ਵੀ ਨਾਗਰਿਕ ਅਪਲਾਈ ਕਰ ਸਕਦੇ ਹਨ। ਹਾਲਾਂਕਿ ਰਾਖਵਾਂਕਰਨ ਦਾ ਲਾਭ ਸਿਰਫ਼ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੈਧ ਪ੍ਰਮਾਣ ਪੱਤਰ ਵਾਲੇ ਉਮੀਦਵਾਰਾਂ ਨੂੰ ਮਿਲੇਗਾ।
ਜਲੰਧਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਗਰਲਫਰੈਂਡ ਦੇ ਪਰਿਵਾਰ 'ਤੇ ਲੱਗੇ ਗੰਭੀਰ ਦੋਸ਼
NEXT STORY