ਚੰਡੀਗੜ੍ਹ,(ਪਾਲ): ਚੰਡੀਗੜ੍ਹ 'ਚ ਬੁੱਧਵਾਰ ਨੂੰ ਇਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਮਰੀਜ਼ ਸੈਕਟਰ-35 ਦਾ ਰਹਿਣ ਵਾਲਾ ਹੈ। 49 ਸਾਲ ਦੇ ਇਸ ਸ਼ਖਸ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਰਹੀ ਹੈ ਪਰ ਇਸ ਦੀ ਕਾਂਟੈਕਟ ਹਿਸਟਰੀ ਦੋ ਰਿਸ਼ਤੇਦਾਰਾਂ ਨਾਲ ਰਹੀ ਹੈ, ਜੋ ਮਾਨਸਾ ਦੇ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੋਵਾਂ ਦੀ ਦੁਬਈ ਅਤੇ ਸਿੰਗਾਪੁਰ ਦੀ ਟ੍ਰੈਵਲ ਹਿਸਟਰੀ ਰਹੀ ਹੈ, ਜਿਨ੍ਹਾਂ ਦੇ ਸੰਪਰਕ 'ਚ ਇਹ ਵਿਅਕਤੀ ਆਇਆ ਸੀ। 30 ਮਾਰਚ ਨੂੰ ਉਹ ਕੋਰੋਨਾ ਦੇ ਲੱਛਣਾਂ ਨਾਲ ਹਸਪਤਾਲ ਆਇਆ ਸੀ। ਜੀ. ਐੱਮ. ਐੱਸ. ਐੱਚ. 16 ਦੇ ਆਈਸੋਲੇਸ਼ਨ ਵਾਰਡ 'ਚ ਐਡਮਿਟ ਇਸ ਮਰੀਜ਼ ਦੇ ਤਿੰਨ ਫੈਮਿਲੀ ਮੈਂਬਰਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਘਰ ਅਤੇ ਏਰੀਆ ਨੂੰ ਸੈਨੇਟਾਈਜ਼ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁਲ ਮਰੀਜ਼ਾਂ ਦੀ ਗਿਣਤੀ 16 ਹੋ ਗਈ ਹੈ।
ਜੀ. ਐੱਮ. ਐੱਸ. ਐੱਚ. 16 ਦੇ ਸਟਾਫ਼ ਦੀ ਰਿਪੋਰਟ ਆਈ ਨੈਗੇਟਿਵ
ਮੰਗਲਵਾਰ ਨੂੰ ਨਵਾਂਗਰਾਓਂ ਨਿਵਾਸੀ ਕੋਰੋਨਾ ਪਾਜ਼ੇਟਿਵ 65 ਸਾਲ ਦੇ ਬਜ਼ੁਰਗ ਦੀ ਮੌਤ ਤੋਂ ਬਾਅਦ ਜੀ. ਐੱਮ. ਐੱਸ. ਐੱਚ. 16 ਦੇ ਸਟਾਫ਼ ਨੂੰ ਕੁਆਰੰਟਾਈਨ ਕੀਤਾ ਗਿਆ ਸੀ ਕਿਉਂਕਿ ਮਰੀਜ਼ ਪੀ. ਜੀ. ਆਈ. ਆਉਣ ਤੋਂ ਪਹਿਲਾਂ ਜੀ. ਐੱਮ. ਐੱਸ. ਐੱਚ.-16 'ਚ ਇਲਾਜ ਲਈ ਲਿਜਾਇਆ ਗਿਆ ਸੀ। ਸਾਰੇ 12 ਸਟਾਫ਼ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਕੈਪਟਨ ਨੇ ਕੇਂਦਰੀ ਵਿੱਤ ਮੰਤਰੀ ਨੂੰ ਲਿਖੀ ਚਿੱਠੀ, ਹਾੜੀ ਦੇ ਸੀਜ਼ਨ ਲਈ ਕੀਤੀ ਇਹ ਵੱਡੀ ਮੰਗ
NEXT STORY