ਚੰਡੀਗੜ੍ਹ (ਮਨਮੋਹਨ) : ਚੰਡੀਗੜ੍ਹ 'ਚ ਕਾਂਗਰਸੀ ਐੱਮ. ਐੱਲ.ਏ. ਪਰਮਿੰਦਰ ਸਿੰਘ ਪਿੰਕੀ ਵਲੋਂ ਫਿਰੋਜ਼ਪੁਰ ਦੇ ਆਰਿਆ ਅਨਾਥ ਆਸ਼ਰਮ ਦੇ ਬੱਚਿਆਂ ਨੂੰ ਵਿਧਾਨ ਸਭਾ ਸੈਸ਼ਨ ਦਿਖਾਇਆ ਤੇ ਵੈਲਨਟਾਈਨ ਡੇ ਮਨਾਇਆ। ਇਸ ਮੌਕੇ ਬੱਚਿਆਂ ਦੀ ਮੁਲਾਕਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਵਾਈ ਗਈ ਤੇ ਮੁੱਖ ਮੰਤਰੀ ਨੇ ਬੱਚਿਆਂ ਨਾਲ ਚਾਹ ਪੀਤੀ ਤੇ ਅੱਧਾ ਘੰਟਾ ਗੱਲਬਾਤ ਕੀਤੀ। ਪਿੰਕੀ ਨੇ ਦੱਸਿਆ ਕਿ ਆਰਿਆ ਅਨਾਥ ਆਸ਼ਰਮ 1874 'ਚ ਸਵਾਮੀ ਦਿਆਨੰਦ ਜੀ ਵਲੋਂ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਆਸ਼ਰਮ 'ਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੇ ਅਨਾਥ ਬੱਚੇ ਜ਼ਿੰਦਗੀ ਬਸਰ ਕਰਦੇ ਹਨ।
ਇਸ ਮੌਕੇ ਵਿਦਿਆਰਥੀ ਮੁੱਖ ਮੰਤਰੀ ਨਾਲ ਮਿਲ ਕੇ ਜਿਥੇ ਬੇਹੱਦ ਖੁਸ਼ ਨਜ਼ਰ ਆਏ ਉਥੇ ਹੀ ਵਿਧਾਨ ਸਭਾ ਸੈਸ਼ਨ 'ਚ ਆਗੂਆਂ ਦੀ ਆਪਸੀ ਬਹਿਸ ਤੇ ਹੰਗਾਮੇ ਕਾਰਨ ਬੱਚੇ ਕੁਝ ਸਹਿਮ ਵੀ ਗਏ।
ਲੁਧਿਆਣਾ ਗੈਂਗਰੇਪ ਦੇ ਮਾਮਲੇ 'ਤੇ ਜਾਣੋ ਕੀ ਬੋਲੀ ਪਰਨੀਤ ਕੌਰ
NEXT STORY