ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਪੰਛੀਆਂ ਦੇ ਪ੍ਰਤੀ ਲੋਕਾਂ 'ਚ ਕਾਫ਼ੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਛੁੱਟੀ ਵਾਲੇ ਦਿਨ ਕਾਫ਼ੀ ਗਿਣਤੀ 'ਚ ਲੋਕ ਬਰਡ ਪਾਰਕ ਦੇਖਣ ਲਈ ਆਉਂਦੇ ਹਨ। ਇਹੀ ਕਾਰਨ ਹੈ ਕਿ ਪ੍ਰਸ਼ਾਸਨ ਹੁਣ ਪਾਰਕ 'ਚ ਨਵੇਂ ਪੰਛੀਆਂ ਨੂੰ ਸ਼ਾਮਲ ਕਰਨ ’ਤੇ ਕੰਮ ਕਰ ਰਿਹਾ ਹੈ, ਤਾਂ ਜੋ ਲੋਕਾਂ ਨੂੰ ਵੱਖ-ਵੱਖ ਪ੍ਰਜਾਤੀਆਂ ਦੇ ਜ਼ਿਆਦਾ ਪੰਛੀ ਦੇਖਣ ਨੂੰ ਮਿਲਣ। ਲੋਕ ਬਹੁਤ ਜਲਦੀ ਹੀ ਬਰਡ ਪਾਰਕ 'ਚ ਦੁਨੀਆ ਦੇ ਸਭ ਤੋਂ ਉੱਚੇ ਤੇ ਦੂਸਰੇ ਸਭ ਤੋਂ ਉੱਚੇ ਪੰਛੀਆਂ ਨੂੰ ਦੇਖ ਸਕਣਗੇ। ਜੰਗਲਾਤ ਵਿਭਾਗ ਨੇ ਅਫ਼ਰੀਕਾ 'ਚ ਪਾਏ ਜਾਣ ਵਾਲੇ ਸ਼ੁਤਰਮੁਰਗ ਤੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਪੰਛੀ ਈਮੂ ਨੂੰ ਬਰਡ ਪਾਰਕ 'ਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਰਾਜਪਾਲ ਦੇ ਦਖ਼ਲ ਮਗਰੋਂ AIG ਆਸ਼ੀਸ਼ ਕਪੂਰ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ
ਦਰਅਸਲ ਜੰਗਲਾਤ ਵਿਭਾਗ ਬਰਡ ਪਾਰਕ ਦੇ ਲੋਕਪ੍ਰਿਯ ਭਾਗ ‘ਵਿੰਗਡ ਵੰਡਰਜ਼’ ਦਾ ਵਿਸਥਾਰ ਤੇ ਇਸ ਦੀ ਜਗ੍ਹਾ ਬਦਲਣ ਜਾ ਰਿਹਾ ਹੈ। ਇਸ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਵੱਡਾ ਬਣਾਉਣ ਦੀ ਯੋਜਨਾ ਹੈ, ਤਾਂ ਜੋ ਲੋਕ ਈਮੂ ਤੇ ਸ਼ੁਤਰਮੁਰਗ ਨਾਲ ਫੋਟੋ ਖਿੱਚਵਾ ਸਕਣ। ਵਿਭਾਗ ਨੇ 6 ਸ਼ੁਤਰਮੁਰਗ ਤੇ 6 ਈਮੂ ਲਈ ਵਿਸ਼ੇਸ਼ ਵਾੜਾ ਤਿਆਰ ਕੀਤਾ ਹੈ। ਨਾਲ ਹੀ ਪਾਰਕ 'ਚ ਅਮਰੀਕਨ ਡੱਕ ਵੀ ਰੱਖੇ ਜਾਣਗੇ। ਹਾਲ ਹੀ 'ਚ ਵਿਭਾਗ ਨੇ ਪਾਰਕ 'ਚ ਆਸਟ੍ਰੇਲੀਆ ਦੇ ਮੂਲ ਕਾਲੇ ਹੰਸਾਂ ਦੀ ਇਕ ਵਿਦੇਸ਼ ਜੋੜੀ ਦਾ ਸਫ਼ਲ ਪ੍ਰਜਣਨ ਵੀ ਕੀਤਾ ਹੈ। ਹੁਣ ਤੱਕ ਪਾਰਕ 'ਚ ਤਿੰਨ ਕਾਲੇ ਹੰਸਾਂ ਸਮੇਤ ਵੱਖ-ਵੱਖ ਪ੍ਰਜਾਤੀਆਂ ਦੇ 42 ਚੂਜ਼ਿਆਂ ਨੇ ਜਨਮ ਲਿਆ ਹੈ। ਵਰਤਮਾਨ 'ਚ ਬਰਡ ਪਾਰਕ 'ਚ 48 ਪ੍ਰਜਾਤੀਆਂ ਦੇ ਲਗਭਗ 550 ਵਿਦੇਸ਼ੀ ਪੰਛੀ ਵੀ ਹਨ। ਏਵੀਅਰੀ 'ਚ ਜਲ ਵਾਲੇ ਤੇ ਥਲ ਵਾਲੇ ਪੰਛੀਆਂ ਲਈ ਵੱਖ-ਵੱਖ ਵਾੜੇ ਹਨ। ਵਾੜਿਆਂ ਦੀ ਉਚਾਈ ਪੰਛੀਆਂ ਦੀ ਉਡਾਨ ਨੂੰ ਧਿਆਨ 'ਚ ਰੱਖ ਕੇ ਡਿਜ਼ਾਈਨ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਟਾਰੀ ਬਾਰਡਰ 'ਤੇ ਪਰੇਡ ਦੇਖਣ ਵਾਲਿਆਂ ਲਈ ਅਹਿਮ ਖ਼ਬਰ, BSF ਨੇ ਸ਼ੁਰੂ ਕੀਤੀ ਆਨਲਾਈਨ ਬੁਕਿੰਗ
ਸਾਲ 2022 'ਚ 5 ਲੱਖ ਲੋਕਾਂ ਨੇ ਦੇਖਿਆ ਬਰਡ ਪਾਰਕ
ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਲ 2022 'ਚ 5 ਲੱਖ ਤੋਂ ਜ਼ਿਆਦਾ ਲੋਕਾ ਨੇ ਪਾਰਕ ਦਾ ਦੌਰਾ ਕੀਤਾ ਹੈ। ਬਰਡ ਪਾਰਕ ਦੀ ਲੋਕਪ੍ਰਿਯਤਾ ਕਾਫ਼ੀ ਜ਼ਿਆਦਾ ਹੈ। ਆਮ ਦਿਨਾਂ 'ਚ ਰੋਜ਼ਾਨਾ 1000 ਤੋਂ 1200 ਲੋਕ ਪਹੁੰਚਦੇ ਹਨ। ਵੀਕੈਂਡ 'ਚ ਇਹ ਗਿਣਤੀ 3000 ਦੇ ਕਰੀਬ ਪਹੁੰਚ ਜਾਂਦੀ ਹੈ ਪਰ ਇਕ ਜਨਵਰੀ ਨੂੰ 6 ਹਜ਼ਾਰ ਲੋਕ ਪਹੁੰਚੇ। 6.5 ਏਕੜ 'ਚ ਫੈਲੇ ਇਸ ਬਰਡ ਪਾਰਕ ਦਾ 16 ਨਵੰਬਰ, 2021 ਨੂੰ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪਤਨੀ ਸਵਿਤਾ ਕੋਵਿੰਦ ਨੇ ਉਦਘਾਟਨ ਕੀਤਾ ਸੀ। ਦੱਸ ਦੇਈਏ ਕਿ ਬਰਡ ਪਾਰਕ ਹਫ਼ਤੇ 'ਚ ਪੰਜ ਦਿਨ ਟੂਰਿਸਟਾਂ ਲਈ ਖੁੱਲ੍ਹਾ ਰਹਿੰਦਾ ਹੈ। ਸੋਮਵਾਰ ਤੇ ਮੰਗਲਵਾਰ ਨੂੰ ਬੰਦ ਰੱਖਿਆ ਜਾਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਰਕਾਰੀ ਬੱਸਾਂ ਨੂੰ ਲੈ ਕੇ ਪਿਆ ਨਵਾਂ ਬਖੇੜਾ, ਯੂਨੀਅਨ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ, ਜਾਣੋ ਪੂਰਾ ਮਾਮਲਾ
NEXT STORY